Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਬੱਡੀ ਤੇ ਹਾਕੀ ਖੇਡਾਂ ‘ਤੇ ਆਧਾਰਤ ਫ਼ਿਲਮਾਂ ਵਿਚ ਕੰਮ ਕਰਨ ਦੀ ਇੱਛਾ : ਦਿਲਜੀਤ ਦੁਸਾਂਝ

By Admin Published 1 min read

ਨਵੀਂ ਦਿੱਲੀ, 15 ਜੁਲਾਈ : ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਉਹ ‘ਦੇਸੀ’ ਖੇਡਾਂ ਕਬੱਡੀ ਅਤੇ ਹਾਕੀ ‘ਤੇ ਆਧਾਰਤ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੇ ਹਨ। ਦਿਲਜੀਤ ਨੇ ਦਸਿਆ, ”ਅਪਣੇ ਦੇਸੀ ਖੇਡ ਕਬੱਡੀ ਅਤੇ ਹਾਕੀ ‘ਤੇ ਆਧਾਰਤ ਕਿਸੇ ਫ਼ਿਲਮ ਵਿਚ ਮੈਂ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਇਹ ਖੇਡ ਖੇਡ ਸਕਦਾ ਹਾਂ ਅਤੇ ਇਨ੍ਹਾਂ ਨਾਲ ਨਿਆਂ ਕਰ ਸਕਦਾ ਹਾਂ। ਜੇਕਰ ਇਕ ਚੰਗੀ ਕਹਾਣੀ ਮਿਲਦੀ ਹੈ ਤਾਂ ਯਕੀਨਨ ਮੈਂ ਇਸ ਵਿਚ ਕੰਮ ਕਰਾਂਗਾ। ਮੈਨੂੰ ਪਤਾ ਹੈ ਕਿ ਅਜਿਹੀ ਫ਼ਿਲਮ ਵਿਚ ਕੰਮ ਕਰਨ ਵਿਚ ਮੈਨੂੰ ਮਜ਼ਾ ਆਵੇਗਾ।” ‘ਉੜਤਾ ਪੰਜਾਬ’ ਵਿਚ ਅਪਣੀ ਭੂਮਿਕਾ ਨਾਲ ਹਿੰਦੀ ਦਰਸ਼ਕਾਂ ਵਿਚ ਅਪਣੀ ਥਾਂ ਬਣਾਉਣ ਵਾਲੇ 32 ਸਾਲਾ ਅਦਾਕਾਰ ਸਟਾਰ ਸਪੋਰਟਸ ਪ੍ਰੋ ਕਬੱਡੀ ਦੇ ਬਰਾਂਡ ਅੰਬੈਸਡਰ ਵੀ ਹਨ। ‘ਸਰਦਾਰ ਜੀ 2’ ਫ਼ਿਲਮ ਦੇ ਸਟਾਰ ਦਾ ਮੰਨਣਾ ਹੈ ਕਿ ਭਾਰਤੀ ਖੇਡ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕਰਨ ਦੀ ਲੋੜ ਹੈ ਅਤੇ ਅਜਿਹੇ ਵਿਚ ਉਹ ਖੇਡ ਦਾ ਚਿਹਰਾ ਬਣ ਕੇ ਸਾਹਮਣੇ ਆਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp