Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਮੇਰੇ ਪਿਤਾ ਮੈਨੂੰ ਇਕ ਕ੍ਰਿਕਟਰ ਦੇ ਰੂਪ ‘ਚ ਵੇਖਣਾ ਚਾਹੁੰਦੇ ਸਨ: ਸਲਮਾਨ ਖ਼ਾਨ

By Admin Published 1 min read

ਮੁੰਬਈ,: ਸੁਪਰ ਸਟਾਰ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਉੁਨ੍ਹਾਂ ਨੂੰ ਦੇਸ਼ ਲਈ ਕ੍ਰਿਕਟ ਖੇਡਦੇ ਵੇਖਣਾ ਚਾਹੁੰਦੇ ਸਨ। ਹਾਲ ਹੀ ਵਿਚ ਰੀਲੀਜ਼ ਹੋਈ ਫ਼ਿਲਮ ‘ਸੁਲਤਾਨ’ ਵਿਚ ਇਕ ਪਹਿਲਵਾਨ ਦੀ ਭੂਮਿਕਾ ਨਿਭਾਉਣ ਵਾਲੇ ਸਲਮਾਨ ਨੇ ਕਿਹਾ ਕਿ ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਨੂੰ ਉਨ੍ਹਾਂ ਦਾ ਕੋਚ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਕਿਹਾ ਸੀ ਕ੍ਰਿਕਟ ਦੇ ਮੈਦਾਨ ਵਿਚ ਉਸ ਦਾ ਭਵਿੱਖ ਸੁਨਿਹਰੀ ਹੈ।

ਸਲਮਾਨ ਨੇ ਕਿਹਾ ਕਿ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਕ੍ਰਿਕਟ ਖੇਡਾਂ। ਇਹ ਆਸਾਨੀ ਨਾਲ ਹੋ ਸਕਦਾ ਸੀ ਪਰ ਮੈਂ ਸਵੇਰੇ ਸਾਢੇ ਪੰਜ ਵਜੇ ਕ੍ਰਿਕਟ ਦੇ ਅਭਿਆਸ ਲਈ ਨਹੀਂ ਜਾ ਸਕਦਾ ਸੀ। ਮੇਰੇ ਲਈ ਇਹ ਜੀਵਨ ਬਹੁਤ ਮੁਸ਼ਕਲ ਹੈ, ਕ੍ਰਿਕਟ ਤਾਂ ਹੋਰ ਵੀ ਮੁਸ਼ਕਲ ਹੈ।

ਅਦਾਕਾਰ ਕਲ ਸ਼ਾਮ ਨੂੰ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਆਤਮਕਥਾ ਨੂੰ ਲਾਂਚ ਕਰਨ ਮੌਕੇ ਬੋਲ ਰਹੇ ਸਨ। ‘ਬਜਰੰਗੀ ਭਾਈਜਾਨ’ ਸਟਾਰ ਨੇ ਕਿਹਾ ਕਿ ਉਹ ਬਹੁਤ ਚੰਗੀ ਕ੍ਰਿਕਟ ਖੇਡਦੇ ਸਨ ਪਰ ਜਿਸ ਦਿਨ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਵੇਖਣ ਆਏ, ਉਨ੍ਹਾਂ ਨੇ ਜਾਨ ਬੁੱਝ ਕੇ ਖ਼ਰਾਬ ਪ੍ਰਦਰਸ਼ਨ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp