ਮੁੰਬਈ,: ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਫ਼ਿਲਮਾਂ ਵਿਚ ਅਦਾਕਾਰੀ ਕਰ ਸਕਦੀ ਹੈ ਪਰ ਉਨ੍ਹਾਂ ਦਾ ਬਾਲੀਵੁਡ ਵਿਚ ਦਾਖ਼ਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਮਹਿਲਾ ਸਿੰਗਲ ਵਿਚ ਦੁਨੀਆਂ ਦੀ ਨੰਬਰ ਇਕ ਖਿਡਾਰੀ ਸਾਨੀਆ ਦੇ ਜੀਵਨ ‘ਤੇ ਸੰਭਾਵਤ ਫ਼ਿਲਮ ਨੂੰ ਲੈ ਕੇ ਲੰਮੇ ਸਮੇਂ ਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਹ ਪੁਛਣ ‘ਤੇ ਕਿ ਕੀ ਉਹ ਭਵਿੱਖ ਵਿਚ ਫ਼ਿਲਮਾਂ ਵਿਚ ਅਦਾਕਾਰੀ ਕਰੇਗੀ?
ਸਾਨੀਆ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੈਂ ਕਰ ਸਕਦੀ ਹਾਂ। ਮੈਂ ਇਸ ਨੂੰ ਲੰਮੇ ਸਮੇਂ ਤੋਂ ਜਾਨਦੀ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਕਰਨ ਵਾਲੀ ਹਾਂ। ਇਸ 29 ਸਾਲਾਂ ਟੈਨਿਸ ਖਿਡਾਰੀ ਨੇ ਇਨ੍ਹਾਂ ਖ਼ਬਰਾਂ ਤੋਂ ਇਨਕਾਰ ਕੀਤਾ ਕਿ ਫ਼ਰਾਹ ਖ਼ਾਨ ਉਨ੍ਹਾਂ ਦੇ ਜੀਵਨ ‘ਤੇ ਫ਼ਿਲਮ ਬਣਾ ਰਹੀ ਹੈ।