Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦੋਸਤਾਨਾ-2′ ਵਿਚ ਮੇਰੀ ਅਤੇ ਜਾਨ ਦੀ ਜੋੜੀ ਸੋਹਣੀ ਲੱਗੇਗੀ : ਵਰਣ

By Admin Published 1 min read

ਮੁੰਬਈ, 17 ਜੁਲਾਈ : ‘ਦਿਲਵਾਲੇ’ ਫੇਮ ਸਟਾਰ ਵਰਣ ਧਵਨ ਦਾ ਕਹਿਣਾ ਹੈ ਕਿ ਉਹ ਜਾਨ ਅਬਰਾਹਮ ਨਾਲ ‘ਦੋਸਤਾਨਾ-2’ ਵਿਚ ਕੰਮ ਕਰਨਾ ਪਸੰਦ ਕਰਨਗੇ। ਵਰਣ ਅਤੇ ਜਾਨ ਪਹਿਲੀ ਵਾਰ ਅਗਲੀ ਫ਼ਿਲਮ ‘ਢਿਸ਼ੁਮ’ ਵਿਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ‘ਦੋਸਤਾਨਾ’ ਵਿਚ ਮੁੱਖ ਭੂਮਿਕਾਵਾਂ ਵਿਚ ਜਾਨ ਅਤੇ ਅਭਿਸ਼ੇਕ ਬੱਚਨ ਸਨ ਅਤੇ ਇਸ ਫ਼ਿਲਮ ਦਾ ਇਕ ਪ੍ਰਸਿੱਧ ਦ੍ਰਿਸ਼ ਸੀ, ਜਿਥੇ ‘ਧੂਮ’ ਸਟਾਰ ਸਮੁੰਦਰ ਤੱਟ ‘ਤੇ ਟ੍ਰਾਂਕਸ ਪਹਿਨੇ ਹੋਏ ਨਜ਼ਰ ਆ ਰਹੇ ਸਨ। ਇਸੇ ਤਰ੍ਹਾਂ ਦਾ ਦ੍ਰਿਸ਼ ‘ਢਿਸ਼ੁਮ’ ਵਿਚ ਵੀ ਹੈ ਅਤੇ ‘ਬਦਲਾਪੁਰ’ ਦੇ ਅਭਿਨੇਤਾ ਦਾ ਕਹਿਣਾ ਹੈ ਕਿ ‘ਦੋਸਤਾਨਾ-2’ ਵਿਚ ਦੋਵੇਂ ਇਕੱਠੇ ਚੰਗੇ ਵਿਖਾਈ ਦੇਣਗੇ। ਜਦੋਂ ਵਰਣ ਤੋਂ ਪੁਛਿਆ ਗਿਆ ਕਿ ਕੀ ਉਹ ‘ਦੋਸਤਾਨਾ’ ਦੇ ਸੀਕਵਲ ਵਿਚ ਕੰਮ ਕਰਨਾ ਪਸੰਦ ਕਰਨਗੇ, ਉਦੋਂ ਉਨ੍ਹਾਂ ਕਿਹਾ, ”ਜੇਕਰ ਉਨ੍ਹਾਂ ਨੂੰ ‘ਦੋਸਤਾਨਾ 2’ ਲਈ ਕਲਾਕਾਰਾਂ ਦੀ ਤਲਾਸ਼ ਹੈ ਤਾਂ ਮੈਨੂੰ ਲਗਦਾ ਹੈ ਕਿ ਜਾਨ ਅਤੇ ਮੇਰੀ ਜੋੜੀ ਵੀ ਚੰਗੀ ਲੱਗੇਗੀ। ਪਰ ਅਸੀਂ ਇਸ ਤਰ੍ਹਾਂ ਦੇ ਦ੍ਰਿਸ਼ ‘ਢਿਸ਼ੁਮ’ ਵਿਚ ਕੀਤੇ ਹਨ, ਜਿਸ ਨਾਲ ਲੋਕਾਂ ਦਾ ਮਨੋਰੰਜਨ ਹੋਵੇਗਾ। ਫ਼ਿਲਮ ‘ਢਿਸ਼ੁਮ’ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp