Ad-Time-For-Vacation.png

ਬਾਪੂ ਦੇ ਖੂੰਡੇ ਤੇ ਖੰਘੂਰੇ ਵਾਲੇ ਦਿਨ

ਚੰਗੇ ਸੀ ਉਹ ਦਿਨ ਜਦ ਬਾਪੂ ਜੀ ਦੇ ਖੂੰਡੇ ਤੇ ਖੰਘੂਰੇ ਦੀ ਆਵਾਜ਼ ਆਉਂਦਿਆਂ ਹੀ ਸਾਰਾ ਘਰ ਵਖਰੀ ਜਹੀ ਲਹਿਰ ਵਿਚ ਚਲਾ ਜਾਂਦਾ ਸੀ। ਬਾਪੂ ਜੀ ਦੇ ਪੰਜ-ਚਾਰ ਭਰਾਵਾਂ ਦੇ ਘਰ ਵੀ ਨਾਲ-ਨਾਲ ਹੁੰਦੇ ਸਨ। ਬਾਪੂ ਜੀ ਨੂੰ ਹੱਕ ਹੁੰਦਾ ਸੀ ਕਿ ਸਾਰੇ ਨਿਆਣਿਆਂ ਨੂੰ, ਨੂੰਹਾਂ-ਪੁੱਤਾਂ ਤੇ ਸਾਰੇ ਪਰਵਾਰ ਨੂੰ ਚੰਗੇ ਮਾੜੇ ਕੰਮ ਵਿਚ ਸ਼ਾਬਸ਼ੀ ਦੇਣੀ ਤੇ ਝਿੜਕਣਾ। ਕਿਸੇ ਦੀ ਜੁਰਅਤ ਨਹੀਂ ਸੀ ਹੁੰੰਦੀ ਕਿ ਅੱਗੋਂ ਮੂੰਹ ਫੇਰੇ ਜਾਂ ਉਲਟੇ ਸਵਾਲ-ਜਵਾਬ ਕਰੇ। ਬਾਪੂ ਜੀ ਨੂੰ ਸਾਰੀ ਕਮਾਈ, ਸਾਰੇ ਮੈਂਬਰ ਲਿਆ ਕੇ ਦੇਂਦੇ ਤੇ ਫਿਰ ਬਾਪੂ ਜੀ ਅਪਣੀ ਸਿਆਣਪ ਨਾਲ ਪੈਸਾ ਖ਼ਰਚਣ ਨੂੰ ਦੇਂਦੇ। ਅੱਜ ਵਾਂਗ ਨਹੀਂ ਕਿ ਹਰ ਕੋਈ ਆਪੋ-ਅਪਣੀ ਡਫਲੀ ਵਜਾਉਂਦਾ ਫਿਰੇ। ਬਾਪੂ ਜੀ ਦੀ ਮਨਜ਼ੂਰੀ ਨਾਲ ਹੀ ਨੂੰਹਾਂ-ਧੀਆਂ ਕਿਧਰੇ ਰਿਸ਼ਤੇਦਾਰੀਆਂ ਵਿਚ ਜਾਂਦੀਆਂ। ਅੱਜ ਵਾਂਗ ਨਹੀਂ ਸੀ ਹੁੰਦਾ ਕਿ ਨੂੰਹ ਤਿਆਰ ਹੋ ਕੇ ਅਪਣੇ ਕਮਰੇ ਵਿਚੋਂ ਬਾਹਰ ਆ ਕੇ ਜਾਂਦੀ-ਜਾਂਦੀ, ਇਹ ਦੱਸ ਕੇ ਜਾਵੇ ਕਿ ਮੈਂ ਜਾ ਰਹੀ ਹਾਂ। ਹੁਣ ਪੁੱਛਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਦੱਸ ਕੇ ਜਾਣ ਵਿਚ ਵੀ ਨੂੰਹਾਂ ਅਪਣੀ ਆਜ਼ਾਦੀ ਵਿਚ ਦਖ਼ਲਅੰਦਾਜ਼ੀ ਮਹਿਸੂਸ ਕਰਦੀਆਂ ਹਨ। ਪਹਿਲਾਂ ਧੀਆਂ ਦੇ ਮਾਪਿਆਂ ਦੀ ਧੀ ਦੇ ਸਹੁਰੇ ਪਰਵਾਰ ਵਿਚ ਦਖ਼ਲਅੰਦਾਜ਼ੀ ਨਹੀਂ ਸੀ ਹੁੰਦੀ ਪਰ ਅੱਜਕਲ ਤਾਂ ਧੀ ਦੇ ਮਾਪੇ ਅਪਣੇ ਹਿਸਾਬ ਨਾਲ ਧੀ ਦੇ ਸਹੁਰੇ ਪਰਵਾਰ ਨੂੰ ਚਲਾਉਣਾ ਚਾਹੁੰਦੇ ਹਨ। ਨਤੀਜਨ ਆਏ ਦਿਨ ਤਲਾਕ ਹੋ ਰਹੇ ਹਨ ਤੇ ਘਰਾਂ ਦੇ ਘਰ ਟੁੱਟ ਰਹੇ ਹਨ।

ਆਜ਼ਾਦੀ ਜ਼ਰੂਰੀ ਹੈ ਪਰ ਉਸ ਦਾ ਸਹੀ ਇਸਤੇਮਾਲ ਕਰਨਾ ਵੀ ਜ਼ਰੂਰੀ ਹੈ। ਨੂੰਹਾਂ ਜੇ ਨੌਕਰੀ ਕਰਦੀਆਂ ਹਨ ਤਾਂ ਉਹ ਪੈਸਾ ਉਸ ਦਾ, ਉਸ ਦੇ ਪਤੀ ਦਾ ਉਨ੍ਹਾਂ ਦੋਹਾਂ ਦਾ ਤੇ ਬਾਪੂ ਕੋਲ ਜੋ ਕੁੱਝ ਹੈ, ਉਹ ਸੱਭ ਦਾ। ਇਹ ਹੈ ਚਲਨ। ਪਰ ਬਾਪੂ ਵੀ ਮੂੰਹਜ਼ੋਰ ਨੂੰਹਾਂ-ਪੁੱਤਾਂ ਦੇ ਮੂੰਹ ਲੱਗਣ ਤੋਂ ਗੁਰੇਜ਼ ਹੀ ਕਰਦਾ ਹੈ।

ਅਜੋਕੇ ਵਕਤ ਬਾਪੂ ਵਿਚਾਰਾ ਮਹਿੰਗੀ ਪੜ੍ਹਾਈ ਕਰਾਵਾਉਣ ਤੋਂ ਬਾਅਦ ਵੀ ਸਿਰਫ਼ ਫ਼ਰਜ਼ ਦਾ ਸਬਕ ਸੁਣ ਰਿਹਾ ਹੈ। ਉਸ ਦਾ ਹੱਕ ਤਾਂ ਕਿਧਰੇ ਵੀ ਨਹੀਂ। ਮਾਪਿਆ ਦੀ ਏਨੀ ਹਿੰਮਤ ਵੀ ਨਹੀਂ ਕਿ ਕਮਾਉ ਨੂੰਹਾਂ, ਪੁੱਤਾਂ ਨੂੰ ਬਿਲਾਂ ਦੀ ਅਦਾਇਗੀ ਤੇ ਘਰ ਦੇ ਖ਼ਰਚਿਆਂ ਵਿਚ ਹੱਥ ਵਟਾਉਣ ਵਾਸਤੇ ਕਹਿ ਸਕਣ। ਜੇ ਉਹ ਇਹ ਕਹਿਣ ਦੀ ਜੁਰਅਤ ਕਰ ਵੀ ਲੈਣ ਤਾਂ ਸੁਣਨ ਨੂੰ ਮਿਲਦਾ ਹੈ, ‘ਤੁਸੀ ਕਿਹੜਾ ਨਾਲ ਲੈ ਕੇ ਜਾਣਾ ਹੈ? ਖ਼ੁਦ ਨਾ ਤਾਂ ਢੰਗ ਨਾਲ ਜੀਵੇ ਤੇ ਨਾ ਜੀਊਣ ਦੇਂਦੇ ਹੋ। ਹਰ ਵਕਤ ਪੈਸਾ-ਪੈਸਾ ਰੱਟ ਲਗਾਈ ਰਖਦੇ ਹੈ, ਦੁਨੀਆਂ ਵਿਚ ਲਿਆਂਦਾ ਹੈ ਤਾਂ ਅਪਣੇ ਫ਼ਰਜ਼ ਪੂਰੇ ਕਰੋ। ”ਪਹਿਲਾ ਬਾਪੂ ਦੀ” ਇੰਜ ਕਹਿ ਕੇ ਤੌਹੀਨ ਨਹੀਂ ਸੀ ਕੀਤੀ ਜਾਂਦੀ। ਬਾਪੂ ਥੋੜਾ-ਥੋੜਾ ਕਰ ਕੇ ਚਾਰ ਸਿਆੜ ਹੋਰ ਬਣਾ ਲੈਂਦਾ ਸੀ। ਹੁਣ ਬੱਚੇ ਬਾਪੂ ਦੀ ਹਥੇਲੀ ‘ਤੇ ਕੁੱਝ ਵੀ ਧਰਨ ਨੂੰ ਤਿਆਰ ਨਹੀਂ ਪਰ ਬਾਪੂ ਕੋਲ ਜੋ ਕੁੱਝ ਵੀ ਹੈ, ਹੁਣੇ ਦੇ ਦੇਵੇ ਕਿਉਂਕਿ ਬਾਪੂ ਨੂੰ ਤਾਂ ਸਮਝ ਹੀ ਨਹੀਂ।

ਪਹਿਲਾਂ ਨੂੰਹਾਂ ਦੇ ਮਾਪੇ ਵੀ ਧੀਆਂ ਨੂੰ ਪੇਕੇ ਘਰ ਲੈ ਕੇ ਜਾਣ ਜਾਂ ਮਿਲਣ ਆਉਣ ਦਾ ਕਹਿਣਾ-ਪੁਛਣਾ, ਬਾਪੂ ਜੀ ਕੋਲੋਂ ਹੀ ਕਰਦੇ ਸੀ ਜਿਸ ਨਾਲ ਘਰ ਵਿਚ ਤਾਲਮੇਲ ਹੁੰਦਾ ਸੀ, ਬਰਕਤ ਹੁੰਦੀ ਸੀ ਪਰ ਹੁਣ ਰਿਸ਼ਤਾ ਧੀ-ਜਵਾਈ ਤਕ ਹੈ।

ਕਮਾਊ-ਪੁੱਤ ਨੂੰ ਮਾਪਿਆਂ ਤੋਂ ਅਲੱਗ ਰਹਿਣ ਦੀ ਮੱਤ ਨੂੰਹ ਤੇ ਉਸ ਦਾ ਪਰਵਾਰ ਦੇਂਦਾ ਹੈ ਪਰ ਬਾਪੂ-ਬੇਬੇ ਦੀ ਜਾਇਦਾਦ ‘ਤੇ ਬਾਜ਼ ਅੱਖ ਹੁੰਦੀ ਹੈ। ਪੁੱਤਰ ਦਾ ਫ਼ਰਜ਼ ਕਿਉਂ ਨਹੀਂ ਬਣਦਾ ਅਪਣੇ ਮਾਪਿਆਂ ਦਾ ਧਿਆਨ ਰਖਣਾ? ਹਕੀਕਤ ਇਹ ਹੈ ਕਿ ਮਾਪੇ-ਕੁਮਾਪੇ ਨਹੀਂ ਬਣ ਸਕਦੇ, ਪੁੱਤ-ਕਪੁੱਤ ਹੋ ਜਾਂਦੇ ਹਨ।

ਆਜ਼ਾਦੀ ਨੇ ਪਰਵਾਰਾਂ ਤੇ ਸਮਾਜ ਨੂੰ ਦਿਤਾ ਘੱਟ ਤੇ ਖੋਹਿਆ ਜ਼ਿਆਦਾ ਹੈ। ਬਜ਼ੁਰਗਾਂ ਦੇ ਤਜਰਬੇ ਹੁੰਦੇ ਨੇ। ਕਹਿੰਦੇ ਨੇ ਸੂਰਜ ਚੜ੍ਹਦੇ ਦੀ ਅਪਣੀ ਖ਼ੂਬਸੂਰਤੀ ਹੁੰਦੀ ਹੈ। ਪਰ ਢਲਦੇ ਸੂਰਜ ਦੀ ਗਹਿਰਾਈ ਤੇ ਖ਼ੂਬਸੂਰਤੀ ਚੜ੍ਹਦੇ ਸੂਰਜ ਨਾਲੋਂ ਵਧੇਰੇ ਅਸਰਦਾਰ ਹੁੰਦੀ ਹੈ। ਪਰਵਾਰ ਟੁੱਟ ਗਏ, ਸਮਾਜ ਵੀ ਬਿਖਰ ਗਿਆ, ਰਿਸ਼ਤੇ ਤਾਰ-ਤਾਰ ਹੋ ਗਏ। ਜਦ ਇਕੱਠੇ ਕੀਤੇ ਧਾਗਿਆਂ ਨੂੰ ਸਿੱਧਾ ਕਰ ਕੇ ਸਿਰ ‘ਤੇ ਗੰਢ ਲਗਾ ਕੇ ਰਖਿਆ ਜਾਏ ਤਾਂ ਉਲਝਦਾ ਨਹੀਂ। ਅਗਰ ਉਲਝੇ ਤਾਂ ਸੁਲਝਾਉਣਾ ਆਸਾਨ ਹੁੰਦਾ ਹੈ। ਬਜ਼ੁਰਗਾਂ ਦੀ ਸਰਪ੍ਰਸਤੀ ਘਰਾਂ ਵਿਚ ਜ਼ਰੂਰੀ ਹੈ। ਲਗਦਾ ਹੈ ਕਿ ਬਾਪੂ ਦੇ ਖੂੰਡੇ ਤੇ ਖੰਘੂਰੇ ਦੀ ਸਰਦਾਰੀ ਹੀ ਸੀ ਜਿਸ ਨੇ ਪਰਵਾਰ ਸਮਾਜ ਤੇ ਰਿਸ਼ਤਿਆਂ ਨੂੰ ਸਾਂਭ ਰਖਿਆ ਸੀ। ਹਕੀਕਤ ਹੈ-‘ਚੰਗੇ ਸੀ ਉਹ ਦਿਨ’।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.