Ad-Time-For-Vacation.png

ਫ਼ੌਜ ਮੁਖੀ ਦੀ ਸਖ਼ਤ ਚਿਤਾਵਨੀ ਦੇ ਕੁੱਝ ਹੀ ਘੰਟੇ ਬਾਅਦ ਸਿੱਖ ਫ਼ੌਜੀ ਦਾ ਵੀਡੀਉ ਵਾਇਰਲ

ਨਵੀਂ ਦਿੱਲੀ: ਫ਼ੌਜ ਮੁਖੀ ਜਨਰਲ ਬਿਪਨ ਰਾਵਤ ਦੀ ਸਖ਼ਤ ਚਿਤਾਵਨੀ ਦੇ ਬਾਅਦ ਵੀ ਫ਼ੌਜ ਦੇ ਜਵਾਨ ਸੋਸ਼ਲ ਮੀਡੀਆ ‘ਤੇ ਵੀਡੀਉ ਪੋਸਟ ਕਰ ਰਹੇ ਹਨ। ਤਾਜ਼ਾ ਵੀਡੀਉ ‘ਚ ਇਕ ਸਿੱਖ ਫ਼ੌਜੀ ਨੇ ਗਾਣਾ ਗਾ ਕੇ ਦਸਿਆ ਹੈ ਕਿ ਸਰਹੱਦ ‘ਤੇ ਫ਼ੌਜੀ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਂਦੇ ਹਨ। ਸਿੱਖ ਫ਼ੌਜੀ ਨੇ ਵੀਡੀਉ ‘ਚ ਦਸਿਆ ਹੈ ਕਿ ਜਵਾਨ 10-10 ਮਹੀਨੇ ਤਕ ਬਿਨਾ ਛੁੱਟੀ ਦੇ ਲਗਾਤਾਰ ਸਰਹੱਦ ‘ਤੇ ਪਹਿਰਾ ਦਿੰਦੇ ਹਨ। ਸ਼ਿਕਾਇਤੀ ਲਹਿਜ਼ੇ ‘ਚ ਜਵਾਨ ਨੇ ਕਿਹਾ ਕਿ ਸਿਆਸੀ ਆਗੂ ਤਾਜ ਹੋਟਲ ‘ਚ ਲੰਚ ਅਤੇ ਡਿਨਰ ਕਰਦੇ ਹਨ, ਉਥੇ ਹੀ ਫ਼ੌਜੀ ਰੋਟੀ ਅਤੇ ਅਚਾਰ ਖਾਣ ਨੂੰ ਮਜਬੂਰ ਹਨ।

ਸਿੱਖ ਫ਼ੌਜੀਆਂ ਦਾ ਇਹ ਵੀਡੀਉ ਵਾਇਰਲ ਹੋ ਗਿਆ ਹੈ। ਪੰਜਾਬੀ ਗਾਣੇ ਵਾਲੇ ਇਸ ਵੀਡੀਉ ‘ਚ ਸਿੱਖ ਜਵਾਨ ਗਾਣਾ ਗਾ ਰਿਹਾ ਹੈ ਕਿ ਲੋਕ ਰਾਤ ਭਰ ਸਰਦੀ ਅਤੇ ਗਰਮੀ ਦੇ ਮੌਸਮ ‘ਚ ਸਰਹੱਦ ‘ਤੇ ਸਰਹੱਦ ਦੀ ਰਖਵਾਲੀ ਕਰਦੇ ਹਨ ਅਤੇ ਦੇਸ਼ ਦੇ ਸਿਆਸੀ ਲੋਕ ਚੈਨ ਦੀ ਨੀਂਦ ਸੌਂਦੇ ਹਨ। ਵੀਡੀਉ ‘ਚ ਦਿਖ ਰਿਹਾ ਹੈ ਕਿ ਉਸ ਦੇ ਸਾਥੀ ਫ਼ੌਜੀ ਉਸ ਦੇ ਗਾਣੇ ‘ਤੇ ਤਾੜੀਆਂ ਮਾਰ ਰਹੇ ਹਨ। ਫ਼ੌਜੀ ਜਵਾਨ ਦਾ ਦਰਦ ਇਥੇ ਤਕ ਨਹੀਂ ਰੁਕਿਆ, ਉਸ ਨੇ ਗੀਤ ‘ਚ ਹੀ ਕਿਹਾ ਕਿ ਜਿਸ ਕੁੜੀ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਵੀ ਪਰੇਸ਼ਾਨ ਹੈ, ਉਹ ਸਮਝ ਨਹੀਂ ਸਕਦੀ ਕਿ ਉਹ ਸ਼ਾਦੀਸ਼ੁਦਾ ਹੈ ਜਾਂ ਬਿਨ੍ਹਾਂ ਵਿਆਹ ਦੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.