Ad-Time-For-Vacation.png

ਕੈਨੇਡਾ ਵਾਲਿਆਂ ਨੇ ਪਟਨਾ ਸਾਹਿਬ ਵਿਖੇ ਦਸਮ ਗੰ੍ਰਥ ਦੀ ਅਸਲੀਅਤ ਦਰਸਾਉਂਦੇ ਮੈਗਜ਼ੀਨ ਵੰਡੇ

ਕੋਟਕਪੂਰਾ, (ਗੁਰਿੰਦਰ ਸਿੰਘ) : ਸੋਸ਼ਲ ਮੀਡੀਏ ‘ਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸਰਜਿੰਦਰ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਸਿੱਖ ਸਭਾ ਕੈਨੇਡਾ ਜਥੇਬੰਦੀ ਦੇ ਸੰਚਾਲਕਾਂ ਵਿਰੁਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਦਸਮ ਗੰ੍ਰਥ ਨਾਲ ਜੁੜਿਆ ਮਸਲਾ ਹੋਣ ਕਰ ਕੇ ਉਕਤ ਮਾਮਲੇ ਨੇ ਫਿਰ ਤੂਲ ਫੜ ਲਿਆ ਹੈ ਕਿ ਦਸਮ ਗੰ੍ਰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਹਿ ਕੇ ਜਿਥੇ ਗੁਰੂ ਜੀ ਦੇ ਸਾਫ਼-ਸੁਥਰੇ ਕਿਰਦਾਰ ਤੇ ਅਕਸ ਨੂੰ ਸ਼ੱਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਸ਼ਰੀਕ ਖੜਾ ਕਰਨ ਦੀਆਂ ਸਾਜ਼ਸ਼ਾਂ ਬਾਰੇ ਵੀ ਵੱਖੋ-ਵੱਖ ਦਲੀਲਾਂ ਦਿਤੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਉਕਤ ਪੱਤਰ ‘ਚ ਗਿਆਨੀ ਇਕਬਾਲ ਸਿੰਘ ਦੇ ਇਕਲਾਖ਼ ਉਪਰ ਲਾਏ ਦੋਸ਼, ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਦਸਮ ਗੰ੍ਰਥ ਨਾਮੀ ‘ਖ਼ਾਲਸਾ ਅਖ਼ਬਾਰ’ ਮੈਗਜ਼ੀਨ ਹਜ਼ਾਰਾਂ ਦੀ ਤਦਾਦ ‘ਚ ਵੰਡਣ ਦੇ ਦੋਸ਼ ‘ਚ ਸਿੰਘ ਸਭਾ ਕੈਨੇਡਾ ਦੇ ਸੰਚਾਲਕਾਂ ਗੁਰਚਰਨ ਸਿੰਘ ਜਿਉਣਵਾਲਾ, ਮਨਦੀਪ ਸਿੰਘ ਵਰਨਨ ਅਤੇ ਚਮਕੌਰ ਸਿੰਘ ਫ਼ਰਿਜ਼ਨੋ ਵਿਰੁਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਕੂੜ ਭਰਪੂਰ ਰਸਾਲਾ ਛਾਪ ਕੇ ਜਿਥੇ ਦਸਮ ਗ੍ਰੰਥ ਵਿਰੁਧ ਪ੍ਰਚਾਰ ਕਰ ਰਹੇ ਹਨ, ਉਥੇ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਅਤੇ ਮਰਿਆਦਾ ਦਾ ਵੀ ਘਾਣ ਕਰਨ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ।

ਸੰਪਰਕ ਕਰਨ ‘ਤੇ ਸ. ਜਿਉਣਵਾਲਾ, ਸ.ਵਰਨਨ ਅਤੇ ਸ. ਫ਼ਰਿਜ਼ਨੋ ਨੇ ਕਿਹਾ ਕਿ ਉਹ ਅਪਣੇ ਸਰਬੰਸਦਾਨੀ ਗੁਰੂ ਦਾ ਨਾਂ ਬਦਨਾਮ ਕਰਨ ਵਾਲੀਆਂ ਸਾਰੀਆਂ ਸਾਜ਼ਸ਼ਾਂ ਜਨਤਕ ਕਰਨ ਤੋਂ ਸੰਕੋਚ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਤਕ ਦੋ ਦਰਜਨ ਤੋਂ ਜ਼ਿਆਦਾ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਦਸਮ ਗੰ੍ਰਥ ਦੀ ਅਸਲੀਅਤ ਸੰਗਤ ਸਾਹਮਣੇ ਲਿਆ ਚੁਕੇ ਹਨ ਤੇ ਇਹ ਵੀ ਦਸ ਚੁਕੇ ਹਨ ਕਿ ਗੁਰੂ ਜੀ ਦਾ ਕੁਰਬਾਨੀ ਭਰਿਆ ਇਤਿਹਾਸ ਤੇ ਸਾਫ਼-ਸੁਥਰਾ ਕਿਰਦਾਰ ਕਲੰਕਿਤ ਕਰਨ ਲਈ ਸਾਜ਼ਸ਼ ਰਚੀ ਗਈ ਹੈ ਪਰ ਪੰਥ ਵਿਰੋਧੀ ਸ਼ਕਤੀਆਂ ਦੇ ਮਗਰ ਲੱਗ ਕੇ ਤਖ਼ਤਾਂ ਦੇ ਜਥੇਦਾਰ ਇਕ ਕਾਮ ਦਾ ਭਰਿਆ ਪੋਥਾ, ਅੰਗਰੇਜ਼ਾਂ ਅਤੇ ਬ੍ਰਾਹਮਣਵਾਦੀਆਂ ਦੀ ਸਾਂਝੀ ਸਾਜ਼ਸ਼ ਤਹਿਤ ਦਸਮ ਪਿਤਾ ਦੇ ਸਿਰ ਮੜ੍ਹਨ ਲਈ ਯਤਨਸ਼ੀਲ ਹਨ। ਬਿਨ੍ਹਾਂ ਸ਼ੱਕ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਦੀ ਡੂੰਘੀ ਸਾਜ਼ਸ਼ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਕੇਵਲ ਇਕ ਅਕਾਲ ਪੁਰਖ ਨੂੰ ਹੀ ਸਿੱਖਾਂ ਦਾ ਗੁਰੂ ਮੰਨਦਾ ਹੈ, ਉਸ ਦਾ ਹੁਕਮ ਮੰਨਣ ਦਾ ਉਪਦੇਸ਼ ਕਰਦਾ ਹੈ, ਸਿੱਖ ਧਰਮ ‘ਚ ਦੇਵੀ ਜਾਂ ਦੇਵਤੇ ਦੀ ਪੂਜਾ ਵਰਜਿਤ ਹੈ ਪਰ ਅਖੌਤੀ ਦਸਮ ਗੰ੍ਰਥ ਸਬੰਧੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੋਈ ਵੀ ਸਿੱਖਾਂ ਦਾ ਗੁਰੂ ਦੇਵੀ ਪੂਜਾ ਕਰਨ ਦੀ ਇਜਾਜ਼ਤ ਦੇਵੇਗਾ? ਉਨ੍ਹਾਂ ਪੁਛਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦਸਮ ਗੰ੍ਰਥ ਦੇ ਲਿਖਾਰੀ ਹਨ ਤਾਂ ਦਸਮ ਗੰ੍ਰਥ ਦੀ ਰਚਨਾ ‘ਚ ਮਾਂ ਨਾਲ ਪੁੱਤ, ਭੈਣ ਨਾਲ ਭਰਾ ਅਤੇ ਪਿਉ-ਪੁੱਤ ਨਾਲ ਸਰੀਰਕ ਸਬੰਧਤ ਬਣਾਉਣ ਵਾਲੀਆਂ ਕਥਿਤ ਕਹਾਣੀਆਂ ਦੀ ਅਸਲ ਸੱਚਾਈ ਕੀ ਹੈ? ਉਨ੍ਹਾਂ ਕਿਹਾ ਕਿ ਉਹ ਲਿਫ਼ਾਫ਼ਿਆਂ ‘ਚੋਂ ਨਿਕਲਣ ਵਾਲੇ ‘ਜਥੇਦਾਰਾਂ’ ਨੂੰ ਮਾਨਤਾ ਹੀ ਨਹੀਂ ਦਿੰਦੇ, ਇਸ ਲਈ ਉਹ ਕਿਸੇ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਸਾਡੇ ਵਾਸਤੇ ਗੁਰੂ ਸਿਧਾਂਤ ਸੱਭ ਤੋਂ ਉੱਚਾ ਹੈ

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.