ਖ਼ਾਲਿਸਤਾਨੀ ਲਹਿਰ ਦਾ ਮੁੜ ਉਭਾਰ, ਮੋਦੀ ਸਰਕਾਰ ਨੇ ਕੀਤਾ ਕੈਪਟਨ ਨੂੰ ਚੌਕਸ

ਚੰਡੀਗੜ੍ਹ: ਪੰਜਾਬ ਵਿੱਚ ਆਏ ਸਿਆਸੀ ਉਬਾਲ ਨੂੰ ਵੇਖਦਿਆਂ ਕੇਂਦਰ ਸਰਕਾਰ ਤੌਕੰਨੀ ਹੋ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਤੇ ਵਿਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਕੇਂਦਰੀ ਏਜੰਸੀਆਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨੀ ਲਹਿਰ ਦੀ ਮੁੜ ਉਭਾਰ ਹੋਰ ਰਿਹਾ ਹੈ। ਇਸ ਬਾਰੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਵੀ ਸਾਵਧਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਇਸ ਵਿਸ਼ੇ ‘ਤੇ ਚਰਚਾ ਕੀਤੀ।

ਕੇਂਦਰ ਸਰਕਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਇੰਗਲੈਂਡ ਵਿੱਚ ਰੈਫ਼ਰੰਡਮ 2020 ਸਬੰਧੀ ਸਿੱਖਸ ਫਾਰ ਜਸਟਿਸ ਦੇ ਸਮਾਗਮ ਤੋਂ ਬਾਅਦ ਪੰਜਾਬ ਵਿੱਚ ਖੁਫ਼ੀਆ ਏਜੰਸੀਆਂ ਲਗਾਤਾਰ ਹਾਈ ਐਲਰਟ ‘ਤੇ ਹਨ। ਬੈਠਕ ਵਿੱਚ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਆਈਐਸਆਈ ਦੇ ਗੁਪਤ ਆਪ੍ਰੇਸ਼ਨ ‘ਐਕਸਪ੍ਰੈਸ’ ਤਹਿਤ ਹੋਣ ਵਾਲੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਨਾਲ ਬੇਅਸਰ ਕਰ ਦਿੱਤਾ। ਕੈਪਟਨ ਨੇ ਗ੍ਰਹਿ ਮੰਤਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਬੈਠਕ ਵਿੱਚ ਵੀ ਇਨ੍ਹਾਂ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ।
ਇਸ ਤੋਂ ਇਲਾਵਾ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤੋਂ ਹੀ ਬਹਿਬਲ ਕਲਾਂ ਵਿੱਚ ਜਾਰੀ ਧਰਨੇ ਨੂੰ ਵਿਦੇਸ਼ੀ ਫੰਡਿੰਗ ਪ੍ਰਤੀ ਸ਼ਿਕਾਇਤ ਕਰ ਚੁੱਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ ‘ਤੇ ਬੈਠੇ ਸਿੱਖ ਆਗੂਆਂ ਨੂੰ ਜਰਮਨੀ, ਕੈਨੇਡਾ, ਅਮਰੀਕਾ ਤੇ ਯੂਕੇ ਤੋਂ ਆਉਂਦੇ ਫ਼ੋਨ ਨੇ ਕੇਂਦਰ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਹੁਣ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.