ਨਵੀਂ ਦਿੱਲੀ (ਏਜੰਸੀ) : ਐਕਸ ਦੇ ਨਵੇਂ ਯੂਜ਼ਰਸ ਨੂੰ ਪਲੇਟਫਾਰਮ ’ਤੇ ਪੋਸਟ ਕਰਨ ਲਈ ਪ੍ਰਤੀ ਸਾਲ ਇਕ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਹਾਲਾਂਕਿ ਉਹ ਹੋਰ ਪੋਸਟਾਂ ਮੁਫ਼ਤ ਪੜ੍ਹ ਸਕਣਗੇ। ਫ਼ਰਜ਼ੀ ਤੇ ਸਵੈ ਚਾਲਿਤ ਬਾਟ ਅਕਾਊਂਟ ’ਤੇ ਰੋਕ ਲਗਾਉਣ ਲਈ ਕੰਪਨੀ ਦੇ ਮੁਖੀ ਏਲਨ ਮਸਕ ਨੇ ਇਹ ਕਦਮ ਚੁੱਕਿਆ ਹੈ।
ਮਸਕ ਨੇ ‘ਨਾਟ ਏ ਬਾਟ’ ਫੀਚਰ ਦੀ ਟੈਸਟਿੰਗ ਸ਼ੁਰੂ ਕਰਵਾ ਦਿਤੀ ਹੈ। ਫਿਲਹਾਲ ਇਸ ਦੀ ਟੈਸਟਿੰਗ ਨਿਊਜ਼ੀਲੈਂਡ ਤੇ ਫਿਲਪੀਨਸ ’ਚ ਸ਼ੁਰੂ ਕੀਤੀ ਗਈ ਹੈ। ਐਕਸ ਨੇ ਮੰਗਲਵਾਰ ਨੂੰ ਇਕ ਬਲਾਗ ਪੋਸਟ ’ਚ ਦੱਸਿਆ ਕਿ ਇਸ ਫ਼ੀਸ ਦੇ ਬਗ਼ੈਰ ਤੁਸੀਂ ਪੋਸਟ, ਲਾਈਕ, ਕੁਮੈਂਟ ਤੇ ਬੁਕਮਾਰਕ ਨਹੀਂ ਕਰ ਸਕੋਗੇ। ਮਸਕ ਨੇ ਪੋਸਟ ’ਚ ਲਿਖਿਆ, ਨਿਊਜ਼ੀਲੈਂਡ ਤੇ ਫਿਲਪੀਨਸ ਦੇ ਨਵੇਂ ਯੂਜ਼ਰ ਨੂੰ ਐਕਸ ’ਤੇ ਅਕਾਊਂਟ ਬਣਾਉਣ ਲਈ ਕਿ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਉਹ ਪੋਸਟ ਤਾਂ ਮੁਫ਼ਤ ਪੜ੍ਹ ਸਕਣਗੇ, ਪਰ ਲਿਖਣ ਲਈ ਇਕ ਡਾਲਰ ਪ੍ਰਤੀ ਸਾਲ ਦੇਣਾ ਪਵੇਗਾ।
ਅਸਲੀ ਯੂਜ਼ਰਸ ਨੂੰ ਪਰੇਸ਼ਾਨ ਕੀਤੇ ਬਗ਼ੈਰ ਬਾਟਸ ਨਾਲ ਲੜਨ ਦਾ ਇੱਕੋ ਇਕ ਤਰੀਕਾ ਹੈ। ਸਾਨ ਫਰਾਂਸਿਸਕੋ ਸਥਿਤ ਐਕਸ ਏਲਨ ਮਸਕ ਨੇ ਪਿਛਲੇ ਸਾਲ ਆਪਣੇ ਅਧੀਨ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਉਹ 13 ਅਰਬ ਡਾਲਰ ਦੇ ਕਰਜ਼ ’ਚ ਡੁੱਬੇ ਪਲੇਟਫਾਰਮ ਨੂੰ ਉੱਭਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਸਕ ਲਗਾਤਾਰ ਰੈਵੇਨਿਊ ਲਈ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਇਹ ਕਦਮ ਵੀ ਇਸੇ ਦਾ ਨਤੀਜਾ ਹੈ। ਬਲਮਬਰਗ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਐਕਸ ਨੂੰ ਆਪਣੇ ਕਰਜ਼ ’ਤੇ ਪ੍ਰਤੀ ਸਾਲ ਕਰੀਬ 1.2 ਅਰਬ ਡਾਲਰ ਵਿਆਜ ਦਾ ਭੁਗਤਾਨ ਕਰਨਾ ਪੈ ਰਿਹਾ ਹੈ।



