Ad-Time-For-Vacation.png

ਸਰੀ ਨੇ 64 ਐਵਿਨਿਊ ਸੜਕ ਨੂੰ ਚੌੜਾ ਕਰਨ ਦੇ ਆਖ਼ਰੀ ਪੜਾਅ ਦੀ ਸ਼ੁਰੂਆਤ ਕੀਤੀ

ਸਰੀ, ਬੀ.ਸੀ. – ਸਰੀ ਸ਼ਹਿਰ ਨੇ 152 ਸਟਰੀਟ ਤੋਂ 164 ਸਟਰੀਟ ਦੇ ਵਿਚਕਾਰ 64 ਐਵਿਨਿਊ ਨੂੰ ਚੌੜਾ ਕਰਕੇ ਚਾਰ ਲੇਨ ਬਣਾਉਣ ਅਤੇ ਇੱਕ ਬਹੁ-ਵਰਤੋਂ ਵਾਲਾ ਰਸਤਾ ਸ਼ਾਮਲ ਕਰਨ ਲਈ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਵਸਨੀਕਾਂ ਲਈ ਸਾਈਕਲ ਚਲਾਉਣਾ ਅਤੇ ਲਾਂਘੇ ਤੇ ਤੁਰਨਾ ਸੁਰੱਖਿਅਤ ਬਣਾਇਆ ਜਾ ਸਕੇ। 10 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਮਕਸਦ ਸੜਕ ਸੁਰੱਖਿਆ ਵਿੱਚ ਸੁਧਾਰ ਕਰਨਾ, ਟਰੈਫ਼ਿਕ ਭੀੜ ਨੂੰ ਘਟਾਉਣਾ ਅਤੇ ਤਾਂ ਜੋ ਸ਼ਹਿਰ ਦੀ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤਾ ਜਾ ਸਕੇ। ਇਹ ਕੰਮ ਸਰੀ ਸ਼ਹਿਰ ਦੀ ਲੰਬੇ ਸਮੇਂ ਤੋਂ ਇਸ ਇਲਾਕੇ ਬਾਰੇ ਚੱਲ ਰਹੀ ਯੋਜਨਾ ਦਾ ਆਖ਼ਰੀ ਹਿੱਸਾ ਹੈ, ਜਿਸ ਨਾਲ 64 ਐਵਿਨਿਊ ,ਚਾਰ ਲੇਨ ਵਿੱਚ ਤਬਦੀਲ ਹੋ 120 ਸਟਰੀਟ ਤੋਂ 196 ਸਟਰੀਟ ਤੱਕ ਇੱਕ ਲਗਾਤਾਰ ਪੂਰਬ-ਪੱਛਮ ਨੂੰ ਜੋੜਨ ਵਾਲਾ ਮਾਰਗ ਬਣ ਜਾਵੇਗਾ ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਮਾਣ ਹੈ ਕਿ ਸਾਡੀ ਕੌਂਸਲ 64 ਐਵਿਨਿਊ ਵਰਗੇ ਜ਼ਰੂਰੀ ਸੜਕ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੀ ਹੈ, ਜੋ ਨਿਊਟਨ ਅਤੇ ਕਲੋਵਰਡੇਲ ਭਾਈਚਾਰਿਆਂ ਨੂੰ ਜੋੜਨ ਵਾਲਾ ਇੱਕ ਮਹੱਤਵਪੂਰਨ ਪੂਰਬ-ਪੱਛਮ ਕੋਰੀਡੋਰ ਹੈ। “ਰਣਨੀਤਕ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਤਰਜੀਹ ਦੇ ਕੇ, ਅਸੀਂ ਆਪਣੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਾਂ, ਟਰੈਫ਼ਿਕ ਦੇਰੀ ਨੂੰ ਘਟਾ ਰਹੇ ਹਾਂ, ਸੜਕ ਸੁਰੱਖਿਆ ਨੂੰ ਵਧਾ ਰਹੇ ਹਾਂ, ਅਤੇ ਸੰਪਰਕ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰੀ ਸਾਰੇ ਵਸਨੀਕਾਂ ਲਈ ਰਹਿਣ ਯੋਗ, ਖ਼ੁਸ਼ਹਾਲ ਭਾਈਚਾਰਾ ਬਣਿਆ ਰਹੇ। ਕੁੱਲ ਮਿਲਾ ਕੇ, ਸਾਡੀ ਕੌਂਸਲ ਅਗਲੇ ਪੰਜ ਸਾਲਾਂ ਵਿੱਚ ਸੜਕਾਂ ਅਤੇ ਆਵਾਜਾਈ ਵਿੱਚ $446 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ, ਜੋ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ, ਸਰੀ ਨੂੰ ਜੋੜ ਕੇ ਰੱਖੇਗੀ ਅਤੇ ਅੱਗੇ ਵਧਾਏਗੀ।”

ਮੁੱਖ ਸੜਕ ਸੁਧਾਰਾਂ ਵਿੱਚ ਸ਼ਾਮਲ ਹੋਣਗੇ:

  • ਦੋ ਲੇਨਾਂ ਤੋਂ ਵਧਾ ਕੇ ਚਾਰ ਲੇਨ ਬਣਾਉਣਾ;
  • ਦੱਖਣੀ ਪਾਸੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਬਹੁ-ਵਰਤੋਂ ਵਾਲਾ ਰਸਤਾ ਬਣਾਉਣਾ;
  • •152 ਸਟਰੀਟ ਤੋਂ 68 ਐਵਿਨਿਊ ਤੱਕ ਨਵੀਂ ਸੜਕ ਦੀ ਤਿਆਰੀ;
  • 64 ਐਵਿਨਿਊ ਅਤੇ 152 ਸਟਰੀਟ ਇੰਟਰਸੈਕਸ਼ਨ ‘ਤੇ ਰੇਲਵੇ ਲਾਈਨ ਉੱਤੇ ਮੁਰੰਮਤ ਕੰਮ।

ਨਿਰਮਾਣ ਕਾਰਜ ਦੌਰਾਨ 64 ਐਵਿਨਿਊ ਨੇੜੇ 152 ਸਟਰੀਟ ਦੇ ਇੱਕ ਹਿੱਸੇ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਜਾਵੇਗਾ ਤਾਂ ਜੋ ਰੇਲਵੇ ਕਰਾਸਿੰਗ ਦੇ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ।

ਟ੍ਰਾਂਸਪੋਰਟੇਸ਼ਨ ਦੇ ਡਾਇਰੈਕਟਰ ਰਾਫੇਲ ਵਿਲੇਰੀਅਲ ਨੇ ਕਿਹਾ, “152 ਤੋਂ 164 ਸਟਰੀਟ ਤੱਕ 64 ਐਵਿਨਿਊ ਦੇ  ਵਿਸਥਾਰ ਨਾਲ ਡੈਲਟਾ ਤੋਂ ਲੈਂਗਲੀ ਤੱਕ ਲਗਾਤਾਰ ਚਾਰ ਲੇਨਾਂ ਵਾਲਾ ਮਾਰਗ ਪੂਰਾ ਹੋ ਜਾਵੇਗਾ। ਇਹ ਟਰੱਕ ਰੂਟ ਅਤੇ ਮੁੱਖ ਪੂਰਬ-ਪੱਛਮ ਆਰਟਰੀ ਹੋਣ ਦੇ ਨਾਤੇ, ਖੇਤਰੀ ਵਪਾਰਕ ਆਵਾਜਾਈ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਸਥਾਨਕ ਟਰੈਫ਼ਿਕ ਲਈ ਆਸਾਨੀ ਪੈਦਾ ਹੋਵੇਗੀ ਅਤੇ ਨਵੇਂ ਮਲਟੀ-ਯੂਜ਼ ਰਸਤੇ ਰਾਹੀਂ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਆ ਅਤੇ ਰਾਬਤੇ ਵਿੱਚ ਸੁਧਾਰ ਹੋਵੇਗਾ।”

152 ਸਟਰੀਟ ਤੋਂ 164 ਸਟਰੀਟ ਤੱਕ 64 ਐਵਿਨਿਊ ਦੀ ਚੌੜਾਈ ਦਾ ਕੰਮ 2026 ਤੱਕ ਪੂਰਾ ਹੋਣ ਦੀ ਉਮੀਦ ਹੈ। 177B ਸਟਰੀਟ ਤੋਂ 184 ਸਟਰੀਟ ਤੱਕ ਪਹਿਲੇ ਪੜਾਅ ਦੇ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।

64 ਐਵਿਨਿਊ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ: surrey.ca/64Avenue ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵੱਲੋਂ ਭਵਿੱਖੀ ਸੇਵਾਵਾਂ ‘ਚ ਨਿਵੇਸ਼ ‘ਤੇ ਕੇਂਦਰਿਤ ਕਿਫ਼ਾਇਤੀ 2026 ਬਜਟ ਪੇਸ਼

2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਹੁਣ ਜਨਤਾ ਲਈ ਉਪਲਬਧ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਪ੍ਰਸਤਾਵਿਤ 2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਜਾਰੀ ਕਰ ਦਿੱਤੇ ਹਨ, ਜੋ ਅਗਲੇ

ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ ਵਿਚਕਾਰ 2026 ਦੇ ਪੁਲੀਸਿੰਗ ਬਜਟ ‘ਤੇ ਹੋਇਆ ਸਮਝੌਤਾ

ਸਰੀ, ਬੀ.ਸੀ. – ਸਰੀ ਸਿਟੀ ਅਤੇ ਸਰੀ ਪੁਲਿਸ ਬੋਰਡ, ਸਰੀ ਪੁਲਿਸ ਸਰਵਿਸ (Surrey Police Service) ਲਈ 2026 ਦੇ ਬਜਟ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਵਿੱਚ RCMP ਤੋਂ SPS ਵਿੱਚ ਨਿਰੰਤਰ ਤਬਦੀਲੀ ਦਾ ਸਮਰਥਨ ਕਰਨ ਅਤੇ ਪੂਰੇ ਸ਼ਹਿਰ

ਸਰੀ ਕੌਂਸਲ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਤੱਕ ਸਿੱਧੀ ਪਹੁੰਚ ਲਈ ਸੜਕ ਬਣਾਉਣ ਦੇ ਠੇਕੇ ‘ਤੇ ਵਿਚਾਰ ਕਰੇਗੀ

ਸਰੀ, ਬੀ.ਸੀ. – ਹੋਣ ਵਾਲੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਦੇ ਆਲੇ-ਦੁਆਲੇ ਸੜਕ ਅਤੇ ਯੂਟਿਲਿਟੀ ਕੰਮਾਂ ਲਈ ਇੱਕ ਠੇਕਾ ਦੇਣ ਬਾਰੇ ਵਿਚਾਰ ਚਰਚਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.