Skip to content
Wednesday, October 7, 2026 13°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਸ਼ਹਿਰ ਵੱਲੋਂ ਖੁੱਲ੍ਹੀ ਹਵਾ ‘ਚ ਕਰਾਏ ਜਾਣ ਵਾਲੇ ਮੁਫ਼ਤ ਸੰਗੀਤ ਸਮਾਰੋਹਾਂ ਦੀ ਲੜੀ ਜੁਲਾਈ ਵਿਚ ਸ਼ੁਰੂ ਹੋਵੇਗੀ

By Admin Published 3 min read

ਸਰੀ, ਬੀ.ਸੀ.- ਸਰੀ ਸ਼ਹਿਰ ਦੀ ‘ਸਾਊਂਡਜ਼ ਆਫ਼ ਸਮਰ’ (Sounds of Summer) ਮੁਫ਼ਤ ਸੰਗੀਤ ਸਮਾਰੋਹਾਂ ਭਾਵ ਕਿ ਖੁੱਲ੍ਹੇ ਅਖਾੜਿਆਂ (free outdoor concert) ਦੀ ਵਾਪਸੀ ਭਿੰਨ- ਭਿੰਨ ਪ੍ਰਤਿਭਾਸ਼ਾਲੀ ਸੰਗੀਤਕ ਕਲਾਕਾਰਾਂ ਦੀ ਕਤਾਰ ਨਾਲ ਹੋ ਰਹੀ ਹੈ। ਜੁਲਾਈ ਅਤੇ ਅਗਸਤ ਵਿੱਚ ਹਰ ਬੁੱਧਵਾਰ ਸ਼ਾਮ ਨੂੰ ਸਰੀ ਨਿਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸਰੀ ਦੀਆਂ ਕੁਝ ਸਭ ਤੋਂ ਖੂਬਸੂਰਤ ਖੁੱਲ੍ਹੀਆਂ ਥਾਵਾਂ ‘ਤੇ ਲਾਈਵ ਸੰਗੀਤ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ ਜਾਂਦਾ ਹੈ। ਜੈਜ਼ ਅਤੇ ਆਰ ਐਂਡ ਬੀ ਤੋਂ ਲੈ ਕੇ ਪੰਜਾਬੀ ਫ਼ਿਊਜ਼ਨ ਅਤੇ ਸਾਲਸਾ ਤੱਕ, ਇਸ ਕਤਾਰ ਵਿੱਚ ਕਈ ਸਿਨਫ਼ਾਂ ਅਤੇ ਸਥਾਨਕ ਪ੍ਰਤਿਭਾ ਦਾ ਰੌਣਕਮਈ ਮਿਸ਼ਰਣ ਸ਼ਾਮਲ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਊਂਡਜ਼ ਆਫ਼ ਸਮਰ ਸਰੀ ਵਿੱਚ ਬਾਹਰ ਮੇਲ-ਮਿਲਾਪ ਕਰਨ ਅਤੇ ਆਨੰਦ ਮਾਣਨ ਦੇ ਕਈ ਤਰੀਕਿਆਂ ਵਿੱਚੋਂ ਇੱਕ ਹੈ। ਜੋ 2012 ਵਿੱਚ ਡਾਰਟਸ ਹਿੱਲ ਗਾਰਡਨ ਪਾਰਕ (Darts Hill Garden Park ) ਵਿੱਚ ਸ਼ੁਰੂ ਹੋਇਆ ਸੀ, ਉਹ ਇੱਕ ਅਜਿਹੀ ਸ਼ਹਿਰ-ਵਿਆਪੀ ਰਵਾਇਤ ਵਜੋਂ ਵਿਕਸਿਤ ਹੋਇਆ ਹੈ, ਜਿਹੜੀ ਇੱਕ ਨਰੋਏ, ਸਰਗਰਮ ਅਤੇ ਮੇਲ-ਮਿਲਾਪ ਵਾਲੇ ਭਾਈਚਾਰੇ ਦੇ ਵਿਕਾਸ ਦੀ ਹਾਮੀ ਹੈ। ਇਹਨਾਂ ਗਰਮੀਆਂ ਵਿੱਚ ਨਵੇਂ ਕਲਾਕਾਰਾਂ ਨੂੰ ਜਾਣਨ, ਸਾਡੇ ਪਾਰਕਾਂ ਨੂੰ ਜਾਣਨ ਲਈ ਆਓ ਅਤੇ ਇੱਕ ਅਜਿਹੀ ਰਵਾਇਤ ਦਾ ਹਿੱਸਾ ਬਣੋ, ਜਿਹੜੀ ਸਾਲ ਦਰ ਸਾਲ ਵਧ ਰਹੀ ਹੈ।”

ਇਸ ਸਾਲ ਕੁਝ ਨਵਾਂ ਹੈ, ਸਾਊਂਡਜ਼ ਆਫ਼ ਸਮਰ ਦੋ ਆਪਸੀ ਅਦਾਨ-ਪ੍ਰਦਾਨ ਵਾਲੇ ਸੰਗੀਤ ਸਮਾਰੋਹ ਪੇਸ਼  ਕਰ ਰਿਹਾ ਹੈ, ਜਿਹੜੇ ਦਰਸ਼ਕਾਂ ਨੂੰ ਹਾਸੇ-ਮਖ਼ੌਲ ਅਤੇ ਗਾਈਡਿਡ ਡਾਂਸ ਹਦਾਇਤਾਂ ਰਾਹੀਂ ਸੰਗੀਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਨਗੇ: 30 ਜੁਲਾਈ ਨੂੰ ਲਾਈਨ ਡਾਂਸਿੰਗ ਅਤੇ 27 ਅਗਸਤ ਨੂੰ ਸਾਲਸਾ।

ਹਰੇਕ ਸੰਗੀਤ ਸਮਾਰੋਹ ਸ਼ਾਮ 6:30 ਵਜੇ ਤੋਂ ਸ਼ਾਮ 8:00 ਵਜੇ ਤੱਕ ਚੱਲੇਗਾ, ਹਰ ਉਮਰ ਦੇ ਸੰਗੀਤ ਪ੍ਰੇਮੀਆਂ ਲਈ ਹਫ਼ਤੇ ਦੇ ਵਿਚਕਾਰ ਸੰਪੂਰਨ ਆਨੰਦ ਮਾਣਨ  ਦੀ ਪੇਸ਼ਕਸ਼ ਹੈ।

2025 ਦੇ ਸੰਗੀਤ ਸਮਾਰੋਹ ਦੀ ਲੜੀ ਇਸ ਤਰਾਂ ਹੈ:

•                    2 ਜੁਲਾਈ –ਬੈੱਨ ਡੱਨਲ ਜੈਜ਼ ਟ੍ਰੀਓ (Ben Dunnill Jazz Trio) ਦ ਗਲੇਡਜ਼ ਵੁੱਡਲੈਂਡ ਗਾਰਡਨ (The Glades Woodland Garden) ਵਿਖੇ

•                    9 ਜੁਲਾਈ –  ਕੌਨਰ ਨੈਲਸਨ  ( Connor Nelson )  ਓਪਨਰ ਗਲਿਸ਼ਾ (opener Glisha) ਨਾਲ ਫ਼ਰਾਂਸਿਸ ਪਾਰਕ (Francis Park ) ਵਿਖੇ

•                    16 ਜੁਲਾਈ -ਏਅਲਾ ਟੈਸਲਰ ਮਾਬੇ (Ayla Tesler-Mabé ) ਇਵਾਨ ਹਾਰਟਲ (Ivan Hartle ) ਨਾਲ ਨਿਊਟਨ ਐਥਲੈਟਿਕ ਪਾਰਕ ਵਿਖੇ

•                    23 ਜੁਲਾਈ – ਫ਼ਿਓਨ  ( Fionn )  ਰੌਇਲ ਓਕ (Royal Oak) ਨਾਲ ਬੀਅਰ ਕਰੀਕ ਪਾਰਕ ਵਿਖੇ

•                    30 ਜੁਲਾਈ -ਦਾ ਬੂਟ ਸਕੂਟਰਜ਼ ( The Boot Scooters) ਕਤਾਰ ਬੱਧ ਡਾਂਸ ਹਦਾਇਤਾਂ ਨਾਲ ਸਰੀ ਸਿਵਿਕ ਪਲਾਜ਼ਾ ਵਿਖੇ

•                    6 ਅਗਸਤ – ਕੁਕਿੰਗ ਵਿਧ ਬਰਾਸ (Cookin’ With Brass)  ਡਾਰਟਸ ਹਿੱਲ ਗਾਰਡਨ ਪਾਰਕ (Darts Hill Garden Park) ਵਿਖੇ

•                    13 ਅਗਸਤ – ਮਿਊਜ਼ਿਕ ਸਿਟੀ ਸ਼ੋਅ ਕੇਸ ( Music City Showcase) ਕਲੇਟਨ ਕਮਿਊਨਿਟੀ ਸੈਂਟਰ ਵਿਖੇ , ਜਿਸ ਵਿੱਚ ਮੈਡੀ ਲੋਫਵੇਂਡਾਹਲ ((Maddy Lofvendahl) ਕਿਆਰਾ ਡੋਕਾਜ (Kiara Dokaj) ਕੌਲਿਨ ਸੈਂਕੀ (Colin Sankey ) ਅਤੇ ਖਾਇਲਾ ਗ੍ਰੈਨਸਟ੍ਰੌਮ (Khyla Granstrom ) ਸ਼ਾਮਲ ਹਨ

•                    20 ਅਗਸਤ-ਸਕੂਨ ਬੈਂਡ (Sukoon Band ) ਸ਼ਰਨਜੀਤ ਸਿੰਘ ਮੰਡ ਨਾਲ ਟੀ. ਈ. ਸਕੌਟ ਪਾਰਕ (T.E. Scott Park ) ਵਿਖੇ

•                    27 ਅਗਸਤ–ਮਾਜ਼ਾਕੋਟ ਸਾਲਸਾ ਬੈਂਡ ( Mazacote Salsa Band ) ਸਾਲਸਾ ਨਾਚ ਹਦਾਇਤਾਂ ਨਾਲ ਸਰੀ ਸਿਵਿਕ ਪਲਾਜ਼ਾ ਵਿਖੇ

ਕਲਾਕਾਰ ਬਾਹਰ ਖੁੱਲ੍ਹੇ ਥਾਂ ‘ਤੇ ਬਣੀ ਸਟੇਜ ‘ਤੇ ਸਾਜ਼ੋ-ਸਮਾਨ ਵਰਤਦਿਆਂ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਹ ਪ੍ਰੋਗਰਾਮ ਮੁਫ਼ਤ ਹੈ ਅਤੇ ਕਿਸੇ ਵੀ ਟਿਕਟ ਦੀ ਲੋੜ ਨਹੀ ਹੈ। ਹਾਜ਼ਰੀਨ ਨੂੰ ਲਾਨ ਕੁਰਸੀਆਂ,  ਕੰਬਲ ਲਿਆਉਣ ਅਤੇ ਚੰਗੀ ਥਾਂ ਮੱਲਣ ਵਾਸਤੇ ਜਲਦੀ ਪਹੁੰਚਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਸੰਗੀਤ ਸਮਾਰੋਹ ਦੇ ਪੂਰੇ ਵੇਰਵੇ ਅਤੇ ਪਾਰਕਾਂ ਸੰਬੰਧੀ ਜਾਣਨ ਲਈ : surrey.ca/soundsofsummer ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp