ਨਵੀਂ ਦਿੱਲੀ— ਚੀਨ ਨੇ ਸਿੱਕਿਮ ਸੈਕਟਰ ‘ਚ ਭਾਰਤ ਦੇ ਨਾਲ ਫੌਜੀ ਟੱਕਰ ਨੂੰ ਲੈ ਕੇ ਸਮਝੋਤੇ ਦੀ ਅਪੀਲ ਤੋਂ ਇਨਕਾਰ ਕਰਦੇ ਹੋਏ ਗੰਭੀਰ ਸਥਿਤੀ ਨੂੰ ਸੁਲਝਾਉਣ ਦਾ ਜ਼ਿੰਮਾ ਨਵੀਂ ਦਿੱਲੀ ‘ਤੇ ਸੁੱਟ ਦਿੱਤਾ ਹੈ। ਭਾਰਤ ‘ਚ ਚੀਨ ਦੇ ਰਾਜਦੂਤ ਲੂ ਝਾਓਹੁਈ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਗੇਂਦ ਭਾਰਤ ਦੇ ਪੱਲੇ ‘ਚ ਹੈ ਤੇ ਭਾਰਤ ਨੂੰ ਇਹ ਤੈਅ ਕਰਨਾ ਹੈ ਕਿ ਕਿੰਨਾਂ ਰਸਤਿਆਂ ਨੂੰ ਅਪਣਾ ਕੇ ਇਸ ਟੱਕਰ ਨੂੰ ਖਤਮ ਕੀਤਾ ਜਾ ਸਕਦਾ ਹੈ। ਅਧਿਕਾਰਿਤ ਚੀਨੀ ਮੀਡੀਆ ਤੇ ਥਿੰਕ ਟੈਂਕ ਦੇ ਜੰਗ ਦੇ ਵਿਕਲਪ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਪੁੱਛੇ ਗਏ ਸਵਾਲਾਂ ‘ਤੇ ਉਨ੍ਹਾਂ ਨੇ ਕਿਹਾ ਕਿ ਕਈ ਵਿਕਲਪਾਂ ਦੇ ਬਾਰੇ ਗੱਲਾਂ ਹੋ ਰਹੀਆਂ ਹਨ। ਇਹ ਭਾਰਤ ਸਰਕਾਰ ਦੀ ਨੀਤੀ ‘ਤੇ ਨਿਰਭਰ ਕਰਦਾ ਹੈ।ਇਸ ਤੋਂ ਪਹਿਲਾਂ ਚੀਨੀ ਸਰਕਾਰੀ ਮੀਡੀਆ ਤੇ ਥਿੰਕ ਟੈਂਕ ਨੇ ਕਿਹਾ ਸੀ ਕਿ ਇਸ ਵਿਵਾਦ ਨਾਲ ਜੇਕਰ ਸਹੀ ਤਰੀਕੇ ਨਾਲ ਨਾ ਨਿਪਟਿਆ ਗਿਆ ਤਾਂ ਇਸ ਨਾਲ ਜੰਗ ਵੀ ਛਿੜ ਸਕਦੀ ਹੈ। ਡਿਪਲੋਮੈਟ ਨੇ ਕਿਹਾ ਕਿ ਚੀਨੀ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਹੈ ਕਿ ਸਥਿਤੀ ਦਾ ਸ਼ਾਂਤੀਪੂਰਨ ਹੱਲ ਨਿਕਲਨਾ ਚਾਹੀਦਾ ਹੈ ਤੇ ਇਸ ਦੇ ਲਈ ਇਲਾਕੇ ‘ਚੋਂ ਭਾਰਤੀ ਫੌਜੀਆਂ ਦੀ ਵਾਪਸੀ ਪਹਿਲੀ ਸ਼ਰਤ ਹੈ। ਭਾਰਤ ਤੇ ਚੀਨ ਦੇ ਵਿਚਕਾਰ ਕਿਸੇ ਵੀ ਸਾਰਥਕ ਸੰਵਾਦ ਲਈ ਇਹ ਪਹਿਲੀ ਸ਼ਰਤ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


