ਨਵੀਂ ਦਿੱਲੀ: ਬਿਆਨਾਂ ਨਾਲ ਸੁਰਖ਼ੀਆਂ ਵਿੱਚ ਰਹਿਣ ਵਾਲੇ ਐਮ.ਆਈ. ਐਮ. ਦੇ ਆਗੂ ਅਕਬਰੂਦੀਨ ਓਵੈਸੀ ਨੇ ਇੱਕ ਵਾਰ ਫਿਰ ਤੋਂ ਵਿਵਾਦਮਈ ਬਿਆਨ ਦਿੱਤਾ ਹੈ। ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਆਖਿਆ ਕਿ ਸੰਸਦ ਭਵਨ ਵਿੱਚ ਮੁਸਲਮਾਨਾਂ ਖ਼ਿਲਾਫ਼ ਬਰਬਾਦੀ ਦੇ ਕਾਨੂੰਨ ਬਣਦੇ ਹਨ।ਅਕਬਰੂਦੀਨ ਓਵੈਸੀ ਨੇ ਆਖਿਆ, “ ਵਿਸ਼ਵ ਹਿੰਦੂ ਪ੍ਰੀਸ਼ਦ ਵਾਲ਼ਿਓ, ਏ ਬਜਰੰਗ ਦਲ ਵਾਲ਼ਿਓ, ਨਰਿੰਦਰ ਮੋਦੀ ਸੁਣ ਲਓ, ਇਹ ਦੇਸ਼ ਤੁਹਾਡੇ ਪਿਓ ਦੀ ਜਾਗੀਰ ਨਹੀਂ। ਇਹ ਮੁਲਕ ਜਿੰਨਾ ਤੁਹਾਡਾ ਹੈ, ਓਨਾ ਹੀ ਮੇਰਾ ਹੈ। ਜੇਕਰ ਹਿੰਦੂ ਮੱਥੇ ਉੱਤੇ ਤਿਲਕ ਲਾ ਕੇ ਘੁੰਮ ਸਕਦੇ ਹਨ ਤਾਂ ਮੈਂ ਮੁਸਲਮਾਨ ਹੋ ਕੇ ਆਪਣੇ ਸਿਰ ਉੱਤੇ ਟੋਪੀ ਪਾ ਦਾੜ੍ਹੀ ਵੀ ਰੱਖ ਸਕਦਾ ਹਾਂ।”ਅਕਬਰੂਦੀਨ ਓਵੈਸੀ ਨੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਕਿੱਧਰ ਜਾ ਰਿਹਾ ਹੈ ? ਜੇਕਰ ਅੱਜ ਵੀ ਇਕੱਠੇ ਨਹੀਂ ਹੋਏ ਤਾਂ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਅਕਬਰੂਦੀਨ ਓਵੈਸੀ ਨੇ ਆਖਿਆ ਕਿ ਮੁਸਲਮਾਨਾਂ ਦੀ ਤਬਾਹੀ ਤੇ ਬਰਬਾਦੀ ਦੇ ਕਾਨੂੰਨ ਬਾਜ਼ਾਰਾਂ ਤੇ ਮੈਦਾਨਾਂ ਵਿੱਚ ਨਹੀਂ ਬਣਦੇ। ਇਹ ਅਸੰਬਲੀ ਜਾਂ ਸੰਸਦ ਵਿੱਚ ਬਣਦੇ ਹਨ। ਦੂਜੇ ਪਾਸੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਆਖਿਆ ਕਿ ਓਵੈਸੀ ਹਿੰਦੂ-ਮੁਸਲਮਾਨਾਂ ਨੂੰ ਵੰਡਣਾ ਦੀ ਜੋ ਹਰਕਤ ਕਰ ਰਿਹਾ ਉਸ ਦੇ ਨਤੀਜੇ ਨਹੀਂ ਜਾਣਦੇ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


