ਭਾਰਤੀ ਖ਼ਬਰਾਂ ਦੇ ਚੈਨਲ ਮੱਛੀ ਬਜ਼ਾਰ ਵਾਂਗ ਦਿਖਦੇ ਹਨ: ਗਿਲਾਨੀ

ਸ੍ਰੀਨਗਰ: ਪੱਖਪਾਤ ਪੂਰਨ ਖ਼ਬਰਾਂ, ਨਕਾਰਾਤਮਕ ਮੁਹਿੰਮ ਅਤੇ ਕਸ਼ਮੀਰੀ ਲੋਕਾਂ ਦੇ ਖਿਲਾਫ ਮੰਦ ਭਾਵਨਾ ਅਧੀਨ ਭਰਮ ਫੈਲਾਉਣ ਵਾਲਾ ਪ੍ਰਚਾਰ ਕਰਨ ਲਈ ਭਾਰਤੀ ਇਲੈਕਟ੍ਰਾਨਿਕ ਮੀਡੀਆ ਦੀ ਨਿੰਦਾ ਕਰਦੇ ਹੋਏ ਸੱਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ, “ਇਹ ਫਾਸੀਵਾਦੀ ਮਾਨਸਿਕਤਾ ਲਈ ਬਦਨਾਮ ਤਾਕਤਾਂ ਦੀ ਨੁਮਾਇੰਦਗੀ ਕਰ ਰਹੇ ਹਨ।”ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਚੈਨਲਾਂ ਦੀ ਗੱਲ ਕਰਦੇ ਹੋਏ, ਖਾਸ ਤੌਰ ‘ਤੇ ‘ਗਣਰਾਜ ਟੀਵੀ, ਟਾਈਮਸ ਨਾਓ, ਦਾ ਨਿਉਜ਼, ਆਜ ਤਕ, ਇੰਡੀਆ ਟੂਡੇ ਅਤੇ ਇੰਡੀਆ ਟੀਵੀ ਮੱਛੀ ਬਜ਼ਾਰ ਵਾਂਗ ਦਿਖਦੇ ਹਨ।ਗਿਲਾਨੀ ਨੇ ਕਿਹਾ, “ਸਮਝਦਾਰ ਅਤੇ ਨਿਮਰਤਾ ਰੱਖਣ ਵਾਲੇ ਲੋਕ ਅਜਿਹੇ ਚੈਨਲਾਂ ਦੀਆਂ ਪਾਗਲ ਕਰਨ ਵਾਲੀਆਂ ਘਟੀਆ ਰਿਪੋਰਟਾਂ ਦੇਖਣੀਆਂ ਪੰਸਦ ਨਹੀਂ ਕਰਦੇ।”)

ਗਿਲਾਨੀ ਨੇ ਕਿਹਾ ਕਸ਼ਮੀਰੀਆਂ ਦੀ ਭਾਰਤੀ ਲੋਕਾਂ ਜਾਂ ਉਨ੍ਹਾਂ ਦੇ ਵਿਸ਼ਵਾਸ/ ਅਕੀਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਮਨੁੱਖਤਾ ਦੇ ਆਧਾਰ ‘ਤੇ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਨੂੰ ਸਾਡੀ ਖੁਦਮੁਖਤਿਆਰੀ ਦੇ ਹੱਕ ਦੀ ਹਮਾਇਤ ਕਰਨੀ ਚਾਹੀਦੀ ਹੈ।ਭਾਰਤੀ ਮੀਡੀਆ ਦਾ ਹਵਾਲਾ ਦਿੰਦੇ ਹੋਏ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਇਨ੍ਹਾਂ ਮੀਡੀਆ ਚੈਨਲਾਂ ਦਾ ਜ਼ਿਕਰ ਕਰਦੇ ਹੋਏ ਗਿਲਾਨੀ ਨੇ ਕਿਹਾ ਕਿ ਇਹ (ਭਾਰਤੀ ਮੀਡੀਆ) ਗਾਬਲਸ ਸਿਧਾਂਤ ਦਾ ਪਾਲਣ ਕਰ ਰਹੇ ਹਨ ਜਿਸ ਮੁਤਾਬਕ ਅਜ਼ਾਦੀ ਦੀ ਲਹਿਰ ਨੂੰ ਬਦਨਾਮ ਅਤੇ ਅਪਮਾਨਤ ਕਰਨ ਲਈ ਮੀਡੀਆ ਵਲੋਂ ਨਕਲੀ ਅਤੇ ਮਨੋਕਲਪਤ ਕਹਾਣੀਆਂ ਪ੍ਰਸਾਰਤ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਚੈਨਲਾਂ ਦੇ ਐਂਕਰ ਪੇਸ਼ੇਵਰ ਨਹੀਂ ਹਨ ਬਲਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਵਾਂਗ ਕੰਮ ਕਰ ਰਹੇ ਹਨ। ਇਸਨੂੰ “ਮੀਡੀਆ ਦਹਿਸ਼ਤਗਰਦੀ” ਦੱਸਦੇ ਹੋਏ ਗਿਲਾਨੀ ਨੇ ਕਿਹਾ ਕਿ ਇਹ ਐਂਕਰ ਆਪਣੇ ਪੇਸ਼ੇ ਨਾਲ ਕੋਈ ਨਿਆਂ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਭਾਰਤ ਇਕ “ਫਾਸੀਵਾਦੀ ਦੇਸ਼” ਦੇ ਰੂਪ ‘ਚ ਉਭਰ ਰਿਹਾ ਹੈ। ਅਤੇ ਇਸ ਵਿਚ ਇਹ ਪੱਖਪਾਤੀ ਮੀਡੀਆ ਆਪਣਾ ਘਟੀਆ ਰੋਲ ਨਿਭਾਅ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.