Ad-Time-For-Vacation.png

ਸਰਜੀਕਲ ਹਮਲੇ ਦੇ ਸਬੂਤ ਪੇਸ਼ ਕਰਨ ਦੀ ਮੰਗ ਭਖੀ

ਮੁੰਬਈ,: ਮੁੰਬਈ ਕਾਂਗਰਸ ਦੇ ਪ੍ਰਧਾਨ ਸੰਜੇ ਨਿਰੂਪਮ ਨੇ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ‘ਤੇ ਫ਼ੌਜ ਦੇ ਸਰਜੀਕਲ ਹਮਲਿਆਂ ਦੀ ਸਚਾਈ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਕਿਤੇ ਕਾਰਵਾਈ ‘ਫ਼ਰਜ਼ੀ’ ਤਾਂ ਨਹੀਂ ਸੀ। ਉਨ੍ਹਾਂ ਭਾਜਪਾ ਉਤੇ ਇਸ ਮਾਮਲੇ ‘ਚ ਸਿਆਸਤ ਨੂੰ ਕੌਮੀ ਹਿਤ ਤੋਂ ਉਪਰ ਰੱਖਣ ਦਾ ਦੋਸ਼ ਲਾਇਆ। ਉਧਰ, ਕਾਂਗਰਸ ਨੇ ਸੰਜੇ ਦੀ ਟਿਪਣੀ ਤੋਂ ਪਾਸਾ ਤਾਂ ਵੱਟ ਲਿਆ ਪਰ ਆਪ ਵੀ ਇਹ ਕਹਿ ਦਿਤਾ ਕਿ ਸਰਜੀਕਲ ਹਮਲੇ ਬਾਰੇ ਪਾਕਿਸਤਾਨ ਦੇ ‘ਝੂਠ’ ਦਾ ਪਰਦਾ ਫ਼ਾਸ਼ ਹੋਣਾ ਚਾਹੀਦਾ ਹੈ ਯਾਨੀ ਅਸਿੱਧੇ ਤੌਰ ‘ਤੇ ਕਿਹਾ ਕਿ ਸਬੂਤ ਪੇਸ਼ ਕੀਤੇ ਜਾਣ।

ਨਿਰੂਪਮ ਨੇ ਟਵੀਟ ਕੀਤਾ, ”ਹਰ ਭਾਰਤੀ ਪਾਕਿਸਤਾਨ ਵਿਰੁਧ ਸਰਜੀਕਲ ਹਮਲੇ ਚਾਹੁੰਦਾ ਹੈ ਪਰ ਫ਼ਰਜ਼ੀ ਨਹੀਂ ਜਿਵੇਂ ਭਾਜਪਾ ਨੇ ਸਿਰਫ਼ ਸਿਆਸੀ ਫ਼ਾਇਦੇ ਲਈ ਕੀਤਾ ਹੈ। ਕੌਮੀ ਹਿਤ ਦੀ ਬਜਾਏ ਰਾਜਨੀਤੀ।” ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਰੂਪਮ ਨੇ ਕਿਹਾ ਕਿ ਸਰਕਾਰ ਨੂੰ ਸਾਬਤ ਕਰਨਾ ਪਵੇਗਾ ਕਿ ਸਰਜੀਕਲ ਹਮਲੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵੀ ਮੰਨਣਾ ਹੈ ਕਿ ਪਾਕਿਸਤਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਧਰ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਜੀਕਲ ਹਮਲੇ ਸਬੰਧੀ ਭਾਜਪਾ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਰਜੀਕਲ ਹਮਲਾ ਹੋਇਆ ਹੈ ਪਰ ਭਾਜਪਾ ਡਰ ਕਿਉਂ ਰਹੀ ਹੈ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਫ਼ੌਜ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਤੇ ਏਨਾ ਹੀ ਕਿਹਾ ਹੈ Îਕਿ ਸਬੂਤ ਦੇ ਕੇ ਪਾਕਿਸਤਾਨ ਦਾ ਮੂੰਹ ਬੰਦ ਕਰਾਇਆ ਜਾਵੇ। ਫ਼ੌਜ ਨੇ 28 ਅਤੇ 29 ਸਤੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਦੀ ਤਿਆਰੀ ਕਰ ਰਹੇ ਅਤਿਵਾਦੀਆਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਿਆਂ ਕੰਟਰੋਲ ਰੇਖਾ ਦੇ ਪਾਰ ਸੱਤ ਅਤਿਵਾਦੀ ਟਿਕਾਣਿਆਂ ‘ਤੇ ਸਰਜੀਕਲ ਹਮਲੇ ਕੀਤੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.