ਪੰਜਾਬੀ ਜਾਗਰਣ ਪ੍ਰਤੀਨਿਧ, ਜਗਰਾਓਂ : ਐੱਸਸੀ ਬੀਸੀ ਵੈੱਲਫੇਅਰ ਕੌਂਸਲ ਪੰਜਾਬ ਦਾ ਜਰਸੀ ਤੇ ਬੂਟ ਵੰਡ ਸਮਾਗਮ 21 ਦਸੰਬਰ ਨੂੰ ਸਥਾਨਕ ਖ਼ਾਲਸਾ ਹਾਈ ਸਕੂਲ ਵਿਖੇ ਕਰਵਾਇਆ ਜਾਵੇਗਾ। ਕੌਂਸਲ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦੱਸਿਆ ਸਮਾਗਮ ‘ਚ ਸਕੂਲੀ ਬੱਚਿਆਂ ਨੂੰ ਜਰਸੀਆਂ ਤੇ ਬੂਟ ਤੇ ਲੋੜਵੰਦ ਪਰਿਵਾਰਾਂ ਦੀਆਂ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਸਮਾਗਮ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਮਲਕ ਰਿਟਾਇਰਡ ਕਾਨੂੰਗੋ ਹੋਣਗੇ ਜਦਕਿ ਟਹਿਲ ਸਿੰਘ ਗਿੱਲ ਸਮਾਜ ਸੇਵੀ ਸਮਾਗਮ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਸ਼ਮਾਂ ਰੌਸ਼ਨ ਦੀ ਰਸਮ ਸ਼ਵਿੰਦਰ ਕੌਰ ਨਿਸ਼ਨਲ ਸ਼ੰਮੀ ਸਕੱਤਰ ਮਹਿਲਾ ਕਾਂਗਰਸ ਪੰਜਾਬ ਅਦਾ ਕਰਨਗੇ। ਸਮਾਗਮ ‘ਚ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਤੇ ਕਰਮਜੀਤ ਕੌਰ ਬਰਨਾਲਾ ਪੁੱਜ ਰਹੇ ਹਨ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


