ਗੌਰਵ ਜੋਸ਼ੀ, ਰਈਆ : ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਬਾ ਰਈਆ ਵਿਚ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸੁਥਰਾ ਰੱਖਣ ਲਈ ਵਿਧਾਇਕ ਦਲਬੀਰ ਸਿੰਘ ਟੋਂਗ, ਈਓ ਰਣਦੀਪ ਸਿੰਘ ਵੜੈਚ, ਸੈਨੇਟਰੀ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਪਿੰ੍ਸੀਪਲ ਅਨੂ ਅਤੇ ਕਾਲਜ ਦੀਆਂ ਬੱਚਿਆਂ, ਸਮਾਜ ਸੇਵਕ ਸਭਾ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ, ਮੰਦਿਰ ਪ੍ਰਧਾਨ ਸੰਜੀਵ ਭੰਡਾਰੀ, ਮੁਨੀਸ਼ ਕੁਮਾਰ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸਰਬਜੀਤ ਸਿੰਘ, ਸੰਦੀਪ ਬੌਬੀ, ਜਗਤਾਰ ਸਿੰਘ ਬਿੱਲਾ, ਜੱਸਾ ਸਿੰਘ ਆਦਿ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਡ ਸ਼ੋਅ ਕੱਿਢਆ ਅਤੇ ਕਾਲਜ ਦੀਆਂ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਕੂੜੇ ਸਬੰਧੀ ਜਾਗਰੂਕ ਕਰਨ ਲਈ ਰਈਆ ਚੌਂਕ ਵਿਚ ਨੁੱਕੜ ਨਾਟਕ ਕੀਤਾ ਗਿਆ। ਇਸ ਮੌਕੇ ਕੰਗ ਨੇ ਦੱਸਿਆ ਕਿ ਘਰਾਂ ਵਿਚ ਕੂੜੇ ਨੂੰ ਵੱਖ ਵੱਖ ਕਰਕੇ ਸਹੀ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ, ਜਿਸ ਸਬੰਧੀ ਦੱਸਿਆ ਗਿਆ ਕਿ ਇੱਕ ਠੰਡੇ ਦੀ ਜਾਂ ਪਾਣੀ ਦੀ ਖਾਲੀ ਬੋਤਲ ਵਿਚ ਅਸੀਂ ਬਹੁਤ ਸਾਰਾ ਸਿੰਗਲ ਵਰਤੋਂ ਹੋਣ ਵਾਲਾ ਪਲਾਸਟਿਕ ਜਿਵੇਂ ਲਫਾਫੇ ਆਦਿ ਚੰਗੀ ਤਰਾਂ੍ਹ ਬੋਤਲ ਵਿਚ ਭਰ ਦਈਏ ਤਾਂ ਕਾਫੀ ਹੱਥ ਤੱਕ 100 ਸਾਲ ਤੱਕ ਖਰਾਬ ਨਾ ਹੋਣ ਵਾਲਾ ਅਤੇ ਗਲੀਆਂ ਨਾਲੀਆਂ ਵਿਚ ਗੰਦਗੀ ਦਾ ਕਰਨ ਬਣਨ ਵਾਲਾ ਇਹ ਲਿਫਾਫਾ ਸਿਰਫ ਬੋਤਲ ਵਿਚ ਕੈਦ ਹੋ ਕੇ ਰਹਿ ਜਾਵੇਗਾ ਅਤੇ ਅਸੀ ਇਸ ਤੋਂ ਕੋਈ ਸਜਾਵਟ ਵਾਲੀ ਚੀਜ ਜਿਵੇਂ ਕੁਰਸੀ ਆਦਿ ਬਣਾ ਕੇ ਇਸ ਦੀ ਵਰਤੋਂ ਕਰਕੇ ਇਸ ਨੂੰ ਸਾਂਭ ਸਕਦੇ ਹਾਂ ਅਤੇ ਇਸ ਨਾਲ ਸਾਡਾ ਵਾਤਾਵਰਣ ਵੀ ਸੁਰੱਖਿਅਤ ਰਹੇਗਾ। ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਸੀਂ ਘਰਾਂ ਵਿੱਚ ਗਿੱਲਾ ਕੂੜਾ ਅੱਡ ਕਰਕੇ ਉਸ ਤੋਂ ਬਹੁਤ ਹੀ ਵਧੀਆ ਖਾਦ ਤਿਆਰ ਕਰ ਸਕਦੇ ਹਾਂ ਅਤੇ ਇਸ ਨੂੰ ਕਿਚਨ, ਗਾਰਡਨਿੰਗ ਵਿੱਚ ਵਰਤ ਕੇ ਕਈ ਤਰਾਂ੍ਹ ਦੀਆਂ ਸਬਜ਼ੀਆਂ, ਫਲਾਂ ਅਤੇ ਫੁੱਲਾਂ ਵਾਲੇ ਬੂਟੇ ਤਿਆਰ ਕਰਕੇ ਜੈਵਿਕ ਖੇਤੀ ਨੂੰ ਵੀ ਉਤਸ਼ਾਹਿਤ ਕਰ ਸਕਦੇ ਹਾਂ।