ਸਟਾਫ ਰਿਪੋਰਟਰ, ਖੰਨਾ : ਐੱਸਐੱਚਓ ਹੇਮੰਤ ਮਲਹੋਤਰਾ ਦੀ ਅਗਵਾਈ ‘ਚ ਥਾਣਾ ਸਿਟੀ 1 ਖੰਨਾ ਦੀ ਪੁਲਿਸ ਨੇ ਇਲਾਕੇ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪੌਂਪੀ, ਜਲਾਲਪੁਰ ਥਾਣਾ ਅਮਲੋਹ ਤੇ ਸੂਰੇਵਾਨ ਵਾਸੀ ਤੂਰਾਂ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਐੱਸਐੱਚਓ ਹੇਮੰਤ ਮਲਹੋਤਰਾ ਨੇ ਦੱਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਮਾਰਕਫੈੱਡ ਨੇੜੇ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਤੁਰੰਤ ਛਾਪੇਮਾਰੀ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਮੋਟਰਸਾਈਕਲ ਬਰਾਮਦ ਹੋਇਆ। ਦੋਵਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਾਲੈਂਡ ਪਾਰਕ ਵਿੱਚ ਹੋਵੇਗਾ ਸਰੀ ਦਾ ਚੌਥਾ ਸੌਕਰ ਫੈਨ ਜ਼ੋਨ
ਵਿਸ਼ਵ ਕੱਪ ਦੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਨਵੀਂ ਥਾਂ ‘ਤੇ ਹੋਵੇਗੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਐਲਾਨ ਕੀਤਾ ਕਿ ਹਾਲੈਂਡ ਪਾਰਕ ਸਰੀ ਦਾ ਚੌਥਾ


