ਰਾਹੁਲ ਵੱਲੋਂ ਬਾਦਲਾਂ ‘ਤੇ ਕਾਰਵਾਈ ਨਾ ਕਰਨ ਦਾ ਹੁਕਮ, ਫੂਲਕਾ ਦਾ ਵੱਡਾ ਇਲਜ਼ਾਮ

ਬਠਿੰਡਾ: ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਬਠਿੰਡਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ‘ਚ ਜੋ ਬੇਅਦਬੀ ਮਾਮਲਿਆਂ ‘ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ‘ਤੇ ਕੋਈ ਕਾਰਵਾਈ ਹੋਣ ਦੀ ਉਮੀਦ ਨਹੀਂ। ਫੂਲਕਾ ਨੇ ਕਿਹਾ ਕਿ ਜੇਕਰ 15 ਦਿਨਾਂ ‘ਚ ਕੋਈ ਕਾਰਵਾਈ ਨਾ ਹੋਈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ।ਫੂਲਕਾ ਨੇ ਕਿਹਾ ਕਿ ਅਖ਼ਬਾਰਾਂ ‘ਚ ਖ਼ਬਰ ਲੱਗੀ ਹੈ ਕਿ ਰਾਹੁਲ ਗਾਂਧੀ ਦੀ ਇਜਾਜ਼ਤ ਬਿਨਾਂ ਬਾਦਲਾਂ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ‘ਚ ਬੋਲਣ ਵਾਲੇ ਉਨ੍ਹਾਂ ਦੇ ਪੰਜ ਮੰਤਰੀ ਚੁੱਪ ਧਾਰ ਕੇ ਬਹਿ ਗਏ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਹੁਕਮ ਹੈ ਕਿ ਬੇਅਦਬੀ ਮਾਮਲਿਆਂ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡੀਜੀਪੀ ਸੁਮੇਧ ਸੈਣੀ ਤੇ ਹੋਰਾਂ ‘ਤੇ ਸਿਰਫ ਸਿਆਸੀ ਹਮਲੇ ਕੀਤੇ ਜਾਣ ਤੇ ਹੋਰ ਕੋਈ ਕਾਰਵਾਈ ਨਾ ਕੀਤੀ ਜਾਵੇ।ਫੂਲਕਾ ਨੇ ਕਿਹਾ ਜੋ ਮੰਤਰੀ ਉਸ ਦਿਨ ਵਿਧਾਨ ਸਭਾ ‘ਚ ਚੀਕ-ਚੀਕ ਕੇ ਬੋਲ ਰਹੇ ਸੀ ਹੁਣ ਉਹ ਚੁੱਪ ਕਿਉਂ ਹਨ। ਉਨ੍ਹਾਂ ਦੋਸ਼ ਲਾਏ ਕਿ ਇਹ ਸਾਰੇ ਆਪਸ ‘ਚ ਮਿਲੇ ਹੋਏ ਹਨ ਕਿਉਂਕਿ ਜਿਵੇਂ ਅੱਜ ਤੱਕ 84 ਮਾਮਲੇ ‘ਚ ਕਾਂਗਰਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉਸੇ ਤਰ੍ਹਾਂ ਅੱਜ ਅਕਾਲੀ ਦਲ ‘ਤੇ ਵੀ ਕੋਈ ਕਾਰਵਾਈ ਨਹੀਂ ਹੋਵੇਗੀ।
ਇਸ ਮੌਕੇ ਫੂਲਕਾ ਨੇ ਦੁਹਰਾਇਆ ਕਿ ਮੈਂ ਕੈਪਟਨ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਅਕਾਲੀਆਂ ‘ਤੇ ਕੋਈ ਕਾਰਵਾਈ ਨਾ ਹੋਈ ਤਾਂ ਮੈਂ ਸਭ ਤੋਂ ਪਹਿਲਾਂ ਅਸਤੀਫਾ ਦੇਵਾਂਗਾ ਤੇ ਬਾਅਦ ‘ਚ ਇਨ੍ਹਾਂ ਦੇ ਅਸਤੀਫਿਆਂ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

ਸਰੀ ਕੈਨੇਡਾ ਡੇਅ 2026 ਜਸ਼ਨਾਂ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਸਰੀ, ਬੀ.ਸੀ. – ਕੱਲ੍ਹ ਕਲੋਵਰਡੇਲ ਦੇ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵਿੱਚ ਮਨਾਏ ਗਏ ਸਰੀ ਕੈਨੇਡਾ ਡੇਅ 2026 ਸਮਾਗਮ ਵਿੱਚ 80,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਇਹ ਪੱਛਮੀ ਕੈਨੇਡਾ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.