ਮਥੁਰਾ— ਜ਼ਿਲੇ ਦੇ ਗੋਵਰਧਨ ਖੇਤਰ ’ਚ ਮੰਗਲਵਾਰ ਨੂੰ ਸਰਕੂਲਰ ਰੋਡ ’ਤੇ ਇਕ ਨੌਜਵਾਨ ਨੇ ਵਿਦੇਸ਼ੀ ਸ਼ਰਧਾਲੂ ਦੇ ਗਲੇ ’ਤੇ ਚਾਕੂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਪੀੜਤ ਨੂੰ ਕਮਿਊਨਿਟੀ ਹੈਲਥ ਸੈਂਟਰ ’ਚ ਭਰਤੀ ਕਰਵਾਇਆ ਹੈ।ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜਾਣਕਾਰੀ ਅਨੁਸਾਰ ਲਾਤੀਵੀਆਈ ਨਾਗਰਿਕ ਜੇਮਿਿਤ੍ਰਜ ਭਾਰਤ ਘੁੰਮਣ ਲਈ ਆਇਆ ਹੈ। ਉਹ ਰਾਧਾਕੁੰਡ ਦੇ ਖਜੂਰ ਘਾਟ ’ਤੇ ਰਹਿ ਕੇ ਭਜਨ ਕਰਦਾ ਹੈ।ਅੱਜ ਸਵੇਰੇ ਜਦੋਂ ਉਹ ਰਾਧਾਕੁੰਡ ’ਤੇ ਭਜਨ ਕਰ ਰਿਹਾ ਸੀ ਤਾਂ ਰਿਸ਼ੀ ਨਾਂ ਦੇ ਇਕ ਨੌਜਵਾਨ ਨੇ ਉਸ ਦੇ ਗਲੇ ’ਤੇ ਚਾਕੂ ਨਾਲ ਵਾਰ ਕਰ ਦਿੱਤਾ।ਜਾਂਚ ਕਰ ਰਹੇ ਪੁਲਸ ਅਧਿਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੇ ਵਿਦੇਸ਼ੀ ਨਾਗਰਿਕ ਨੂੰ ‘ਰਾਮ-ਰਾਮ’ ਕਿਹਾ ਸੀ ਪਰ ਉਸ ਨੇ ਜਵਾਬ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੁਬਾਰਾ ‘ਰਾਮ-ਰਾਮ’ ਕਹਿਣ ’ਤੇ ਵਿਦੇਸ਼ੀ ਨਾਗਰਿਕ ਨੇ ਉਸ ਨੂੰ ਥੱਪੜ ਮਾਰ ਦਿੱਤਾ,ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਨੌਜਵਾਨ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ।
ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ
ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ


