ਦੇਸ਼ ਵਿੱਚ ਮਾੱਬ ਲਿੰਚਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਮਣਿਪੁਰ ਦੇ ਪੂਰਬੀ ਇੰਫਾਲ ਤੋਂ ਮਾੱਬ ਲਿੰਚਿੰਗ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬਾਈਕ ਚੋਰੀ ਦੇ ਸ਼ੱਕ ਵਿੱਚ 26 ਸਾਲ ਦੇ ਐਮਬੀਏ ਵਿਦਿਆਰਥੀ ਦੀ ਭੀੜ ਨੇ ਕੁੱਟ-ਕੱਟ ਕੇ ਹੱਤਿਆ ਕਰ ਦਿੱਤੀ। ਇਹ ਘਟਨਾ 13 ਸਿਤੰਬਰ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਦੀ ਪਹਿਚਾਣ ਫਾਰੂਕ ਅਹਿਮਦ ਖਾਨ ਦੇ ਰੂਪ ਵਿੱਚ ਹੋਈ ਹੈ। ਉਹ ਮਣਿਪੁਰ ਦੇ ਥੋਬਲ ਜ਼ਿਲ੍ਹੇ ਦੇ ਲਿਲੌਂਗ ਹਾਓਰੇਬੀ ਕਾੱਲਜ ਵਿੱਚ ਐਮਬੀਏ ਦਾ ਵਿਦਿਆਰਥੀ ਸੀ। ਫਾਰੂਕ ਉੱਤੇ ਭੀੜ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਥੋਰੋਇਜਾਮ ਅਵਾਂਗ ਲੇਈਕਈ ਵਿੱਚ ਸਫ਼ਰ ਕਰ ਰਿਹਾ ਸੀ।ਭੀੜ ਨੇ ਸਭ ਤੋਂ ਪਹਿਲਾਂ ਉਸ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਵਿੱਚ ਫਾਰੂਕ ਸਫ਼ਰ ਕਰ ਰਿਹਾ ਸੀ। ਇਸ ਦੌਰਾਨ ਖਾਨ ਦੇ ਦੋ ਦੋਸਤ ਵੀ ਸਨ ਜੋ ਕਿਸੇ ਤਰ੍ਹਾਂ ਜਾਨ ਬਚਾ ਕੇ ਨਿਕਲ ਗਏ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਬਾਈਕ ਚੋਰੀ ਕਰਦੇ ਹੋਏ ਫੜਿਆ ਸੀ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


