ਭਾਰਤ ਵਿੱਚ ਛੂਆਛੂਤ ਦੇ ਕਲੰਕ ਦਾ ਨਹੀਂ ਹੋ ਰਿਹਾ ਅੰਤ

ਭਾਜਪਾ ਨੇ ਯੋਗੀ ਆਦਿਤਿਆਨਾਥ ਨੂੰ ਜਦ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਤਾਂ ਉਨ੍ਹਾਂ ਨੇ ਸਰਕਾਰੀ ਨਿਵਾਸ ਸਥਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਥੇ ਸ਼ੁੱਧੀਕਰਨ ਕਰਾਇਆ। ਇਸ ਲਈ ਨੇਮ ਅਨੁਸਾਰ ਗੋਰਖਪੁਰ ਦੇ ਮੰਦਰ ਤੋਂ ਪੁਜਾਰੀ ਬੁਲਾਏ ਗਏ। ਮੁੱਖ ਮੰਤਰੀ ਰਿਹਾਇਸ਼ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਸੜਕ ਤਕ ਨੂੰ ਗੰਗਾਜਲ ਨਾਲ ਸ਼ੁੱਧ ਕੀਤਾ ਗਿਆ।ਗੌਤਮ ਬੁੱਧ ਦੀ ਨਿਰਵਾਣ ਨਗਰੀ ਕੁਸ਼ੀਨਗਰ ਵਿਚੋਂ ਆਦਿਤਿਆਨਾਥ ਦੇ ਪ੍ਰੋਗਰਾਮ ਵਿਚ ਅਧਿਕਾਰੀਆਂ ਨੇ ਉਥੋਂ ਦੇ ਦਲਿਤ ਪ੍ਰਵਾਰਾਂ ਨੂੰ ਸ਼ੈਂਪੂ, ਮੰਜਨ ਅਤੇ ਸਾਬਣ ਦਿਤਾ।

ਉਨ੍ਹਾਂ ਨੂੰ ਕਿਹਾ ਗਿਆ ਕਿ ਸਾਰੇ ਲੋਕ ਨਹਾ-ਧੋ ਕੇ ਸਾਫ਼-ਸੁਥਰੇ ਹੋ ਕੇ ਆਉਣ। ਇਨ੍ਹਾਂ ਸਭਨਾਂ ਨੂੰ ਮੁੱਖ ਮੰਤਰੀ ਦੇ ਟੀਕਾਕਰਨ ਪ੍ਰੋਗਰਾਮ ਵਿਚ ਬੁਲਾਇਆ ਗਿਆ ਸੀ।ਇਨ੍ਹਾਂ ਘਟਨਾਵਾਂ ਤੋਂ ਸਾਫ਼ ਹੈ ਕਿ ਸਮਾਜ ਵਿਚ ਦਲਿਤਾਂ ਦੇ ਹਾਲਾਤ ਬਹੁਤ ਖ਼ਰਾਬ ਹਨ।ਇਹ ਘਟਨਾਵਾਂ ਛੂਆਛੂਤ ਅਤੇ ਜਾਤ ਪ੍ਰਥਾ ਦੀ ਪੋਲ ਨੂੰ ਖੋਲ੍ਹਣ ਲਈ ਕਾਫ਼ੀ ਹਨ।ਬਿਹਾਰ ਵਿਚ ਦਲਿਤਾਂ ਦੀ ਹਾਲਤ ਬੁਰੀ ਹੈ। ਉਥੇ ਉਨ੍ਹਾਂ ਦਾ ਕੋਈ ਹਮਦਰਦ ਨਹੀਂ। ਦਲਿਤਾਂ ਦੇ ਵੱਡੇ ਲੀਡਰ ਰਾਮ ਵਿਲਾਸ ਪਾਸਵਾਨ ‘ਰਾਮ’ ਵਾਲਿਆਂ ਦੀ ਪਾਰਟੀ ਦੇ ਸਹਿਯੋਗੀ ਬਣ ਗਏ ਤਾਂ ਪਿਛੜੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਰਾਮ’ ਵਾਲਿਆਂ ਦੀ ਪਾਰਟੀ ਨਾਲ ਮਿਲ ਕੇ ਸਾਂਝੀ ਸਰਕਾਰ ਬਣਾ ਲਈ ਹੈ। ਗ਼ਰੀਬੀ, ਭੁਖਮਰੀ, ਬੇਕਾਰੀ ਅਤੇ ਵੱਡੇ ਜ਼ਿਮੀਂਦਾਰਾਂ ਦੇ ਕਾਰਨ ਬਿਹਾਰ ਦੇ ਦਲਿਤ, ਮਹਾਂਦਲਿਤ ਹਿਜਰਤ ਕਰ ਕੇ ਦੂਜੇ ਸੂਬਿਆਂ ਵਲ ਵੱਧ ਰਹੇ ਹਨ। ਉਥੇ ਵੀ ਉਹ ਹਿੰਸਾ ਅਤੇ ਵਿਤਕਰੇ ਦੀ ਲਪੇਟ ਵਿਚ ਹਨ।ਕਾਨੂੰਨ ਵਿਵਸਥਾ ਦੀ ਖ਼ਰਾਬ ਹਾਲਤ ਦਾ ਅਸਰ ਵੀ ਸੱਭ ਤੋਂ ਵੱਧ ਦਲਿਤ ਜਾਤਾਂ ਉਤੇ ਪੈਂਦਾ ਹੈ। ਪਿੰਡ ਕਸਬੇ ਤਾਂ ਦੂਰ, ਰਾਜਧਾਨੀ ਲਖਨਊ ਦੇ ਹਾਲਾਤ ਵੀ ਖ਼ਰਾਬ ਹਨ।

ਦਲਿਤਾਂ ਵਿਚ 2 ਵਰਗ ਹੋ ਗਏ ਹਨ। ਇਕ ਵਰਗ ਅਜਿਹਾ ਹੈ ਜਿਹੜਾ ਥੋੜ੍ਹਾ ਅੱਗੇ ਵੱਧ ਗਿਆ ਹੈ। ਦੂਜਾ ਵਰਗ ਹਾਲੇ ਵੀ ਉਥੇ ਹੈ। ਸੋਚ ਦਾ ਪੱਧਰ ਵੇਖੀਏ ਤਾਂ ਦੋਵੇਂ ਵਰਗ ਇਕੋ ਜਿਹੇ ਹੀ ਹਨ।ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡ ਪਿੰਡ ਵਿਚ ਹੋਣ ਵਾਲੇ ਕਥਾ, ਭਾਗਵਤ, ਪ੍ਰਵਚਨ ਵਿਚ ਇਹ ਗੱਲ ਵਾਰ ਵਾਰ ਦੁਹਰਾਈ ਜਾ ਰਹੀ ਹੈ ਕਿ ਧਰਮ ਦੀ ਲਾਠੀ ਨੂੰ ਫੜ ਕੇ ਹੀ ਜੀਵਨ ਨੂੰ ਪਾਰ ਕੀਤਾ ਜਾ ਸਕਦਾ ਹੈ ਅਤੇ ਅਗਲੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ ਤਾਂ ਜੋ ਅਗਲੇ ਜਨਮ ਵਿਚ ਮੁੜ ਦਲਿਤ ਨਾ ਬਣਨਾ ਪਵੇ। ਅਸਲ ਗੱਲ ਇਹ ਹੈ ਕਿ ਕੋਈ ਵੀ ਦਲਿਤਾਂ ਨੂੰ ਭਾਜਪਾ ਨੇ ਦਲਿਤ ਲੀਡਰਾਂ ਦੀ ਆਪਸੀ ਲੜਾਈ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ, ਜਿਸ ਤੋਂ ਦਲਿਤ ਹਿਤਾਂ ਦੀ ਗੱਲ ਉਠਣੀ ਬੰਦ ਹੋ ਗਈ ਹੈ।ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਤੋਂ ਲੈ ਕੇ ਸਮਾਜਕ ਜਥੇਬੰਦੀਆਂ ਤਕ ਸਾਰੇ ਸੱਤਾ ਰਾਹੀਂ ਹੀ ਵਿਵਸਥਾ ਵਿਚ ਸੁਧਾਰ ਨੂੰ ਮਹੱਤਵ ਦੇਂਦੇ ਹਨ।

ਉਹ ਭੁੱਲ ਜਾਂਦੇ ਹਨ ਕਿ ਸੱਤਾ ਦਾ ਚਿਹਰਾ ਹਮੇਸ਼ਾ ਇਕ ਹੀ ਹੁੰਦਾ ਹੈ। ਸਿਰਫ਼ ਕੁਰਸੀ ਉਤੇ ਬੈਠਿਆ ਬੰਦਾ ਬਦਲ ਜਾਂਦਾ ਹੈ। ਇਹੀ ਕਾਰਨ ਹੈ ਕਿ ਆਜ਼ਾਦੀ ਦੇ ਏਨੇ ਸਾਲਾਂ ਬਾਅਦ ਵੀ ਦਲਿਤਾਂ ਦੇ ਹਾਲਾਤ ਨਹੀਂ ਬਦਲੇ। ਦਲਿਤਾਂ ਦੇ ਨਾਂ ਉਤੇ ਵੋਟ ਲੈਣ ਵਾਲੇ ਅਪਣਾ ਉੱਲੂ ਸਿੱਧਾ ਕਰਦੇ ਰਹੇ ਪਰ ਦਲਿਤਾਂ ਦੇ ਹਾਲਾਤ ਜਿਉਂ ਦੇ ਤਿਉਂ ਹਨ।-ਅਨੁਵਾਦ : ਪਵਨ ਕੁਮਾਰ ਰੱਤੋਂ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.