ਰੱਸੀ ਸੜ ਗਈ ਪ੍ਰੰਤੂ ਵਟ ਨਹੀਂ ਗਿਆ…

ਪੰਜਾਬੀ ਦੀ ਕਹਾਵਤ ਹੈ ਕਿ ‘ਰੱਸੀ ਸੜ ਗਈ, ਪ੍ਰੰਤੂ ਵਟ ਨਹੀਂ ਗਿਆ’। ਇਹ ਕਾਹਵਤ ਸੌਦਾ ਸਾਧ ਅਤੇ ਉਸ ਦੇ ਚੇਲੇ ਚਾਟੜਿਆਂ ਤੇ ਪੂਰੀ ਤਰਾਂ ਢੁਕਦੀ ਵਿਖਾਈ ਦੇ ਰਹੀ ਹੈ। ਹੁਣ ਜਦੋਂ ਸਾਰਾ ਜਹਾਨ ਜਾਣ ਚੁੱਕਾ ਹੈ ਕਿ ਸੌਦਾ ਸਾਧ ਸਿਰਫ਼ ਬਲਾਤਕਾਰੀ, ਕਾਤਲ ਹੀ ਨਹੀਂ ਸਗੋ ਇਕ ਤਰਾਂ ਦਾ ਹੈਵਾਨ ਸੀ, ਉਸ ਸਮੇਂ ਹਰ ਸੂਝਵਾਨ ਮਨੁੱਖ ਨੇ ਅਜਿਹੇ ਹੈਵਾਨ ਤੋਂ ਪੂਰੀ ਤਰਾਂ ਪਾਸਾ ਵੱਟ ਲਿਆ ਹੈ। ਪ੍ਰੰਤੂ ਉਸ ਦੇ ਅੰਨੇ ਪ੍ਰੇਮੀਆਂ ਵਲੋਂ ਜਿਹੜੇ ਇਸ ਹੈਵਾਨ ਨੂੰ ਭਗਵਾਨ ਸਮਝ ਕੇ ਪੂਜਦੇ ਰਹੇ, ‘ਪਿਤਾ ਜੀ ਮਨਦੇ ਰਹੇ’ ਉਨਾਂ ਦੀ ਮਾਨਸਿਕਤਾ ਸਮਝ ਤੋਂ ਬਾਹਰੀ ਹੈ। ਇਨਾਂ ਚੇਲੇ ਚਾਟੜਿਆਂ ਵਲੋਂ ਮੀਡੀਏ ਨੂੰ ਸੱਚ ਬੋਲਣ ਤੇ, ਸੱਚ ਦਿਖਾਉਣ ਤੇ , ਸੱਚ ਲਿੱਖਣ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆ ਹਨ। ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਸਰਕਾਰ ਨੂੰ ਧਮਕਾਉਣ ਤੇ ਡਰਾਉਣ ਲਈ ਜਿਹੜਾ ‘ਖੁਦਕੁਸ਼ੀ ਬ੍ਰਿਗੇਡ’ ਬਣਾਇਆ ਗਿਆ ਹੈ। ਉਸ ਬ੍ਰਿਗੇਡ ਵਲੋਂ ਮੀਡੀਏ ਨੂੰ ਧਮਕੀ ਦਿੱਤੀ ਗਈ ਹੈ ਕਿ ਜੇ ਉਸ ਨੇ ਸੌਦਾ ਸਾਧ ਦੇ ਕੁਕਰਮਾਂ ਬਾਰੇ ਸੱਚ ਬੋਲਣਾ ਬੰਦ ਨਾ ਕੀਤਾ ਤਾਂ ਉਹ ਮੀਡੀਏ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਉਹ ਯਾਦ ਰੱਖੇਗਾ। ਇਕ ਤਰਾਂ ਸੌਦਾ ਸਾਧ ਦੇ ਇਸ ‘ਖੁਦਕੁਸ਼ੀ ਬ੍ਰਿਗੇਡ’ ਨੇ ਮੀਡੀਏ ਵਾਲਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਖੁੱਲਮ ਖੁੱਲਾ ਦੇ ਦਿੱਤੀਆਂ ਹਨ।

ਅਸਲ ਵਿਚ ਹਰਿਆਣਾ ਸਰਕਾਰ ਵਲੋਂ ਸੌਦਾ ਸਾਧ ਦੀ ਇਕ ਪਾਸੜ ਕੀਤੀ ਜਾ ਰਹੀ ਸਰਪ੍ਰਸਤੀ ਕਾਰਨ ਸੌਦਾ ਸਾਧ ਦੇ ਪ੍ਰੇਮੀ ਭੂਤਰੇ ਹੋਏ ਹਨ। ਜੇ ਹਰਿਆਣਾ ਸਰਕਾਰ ਸੌਦਾ ਸਾਧ ਦੇ ਇਨਾਂ ਚੇਲੇ ਚਾਟੜਿਆਂ ਨੂੰ ਜਿਹਨਾ ਨੇ ਪੰਚਕੂਲਾ ਚ ਅੱਗਾਂ ਲਾਈਆ ਸਨ, ਤਬਾਹੀ ਦਾ ਤਾਂਡਵ ਨਾਚ ਨੱਚਿਆਂ ਸੀ ਜੇ ਉਸੇ ਸਮੇਂ ਸਖ਼ਤ ਸਜ਼ਾਵਾਂ ਦੇ ਦਿੰਦੀ, ਜੇਲਾਂ ਵਿਚ ਸੁੱਟ ਦਿੱਤੀ, ਸੌਦਾ ਸਾਧ ਦੇ ਸਿਰਸੇ ਡੇਰੇ ਦੀ ਤੁਰੰਤ ਤਲਾਸ਼ੀ ਲੈ ਕੇ ਡੇਰੇ ਦੇ ਪ੍ਰਬੰਧਕਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਲਿਆ ਜਾਂਦਾ, ਸੌਦਾ ਸਾਧ ਦੀਆਂ ਗੁਪਤ ਕਾਲੀਆਂ ਕਰਤੂਤਾਂ ਨੂੰ ਸਬੂਤਾਂ ਸਮੇਤ ਨੰਗਾਂ ਕਰਕੇ ਉਸ ਤੇ ਦਰਜਨਾਂ ਹੋਰ ਪਰਚੇ ਦਰਜ ਕਰ ਦਿੱਤੇ ਜਾਂਦੇ ਤਾਂ ਅੱੱਜ ਨੌਬਤ ਇਥੋਂ ਤੱਕ ਨਾ ਆਉਂਦੀ ਕਿ ਸੌਦਾ ਸਾਧ ਦੇ ਪ੍ਰੇਮੀ ਮੀਡੀਏ ਨੂੰ ਖੁੱਲੀਆਂ ਧਮਕੀਆਂ ਦੇਣ ਤੇ ਉਤਾਰੂ ਹੋ ਗਏ ਹਨ। ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮੀਡੀਏ ਉਤੇ ਨਿਰੰਤਰ ਹਮਲੇ ਕੀਤੇ ਗਏ ਹਨ। ਮੀਡੀਏ ਦੀਆਂ ਵੈਨਾਂ ਸਾੜੀਆਂ ਗਈਆਂ ਹਨ, ਪੱਤਰਕਾਰਾਂ ਨੂੰ ਗੰਭੀਰ ਜ਼ਖ਼ਮੀ ਕੀਤੀ ਗਿਆ। ਪ੍ਰੰਤੂ ਹਰਿਆਣਾ ਪੁਲਿਸ ਨੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ। ਸਾਡੀ ਸਮਝ ਤੋਂ ਬਾਹਰ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਇਕ ਬਲਾਤਕਾਰੀ ਬਾਬੇ ਦੇ ਚੇਲੇ ਚਾਟੜੇ ਕਿਸ ਦੀ ਸ਼ਹਿ ਉਤੇ ਸ਼ਰੇਆਮ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਹਰਿਆਣਾ ਸਰਕਾਰ ਇਨਾਂ ਧਮਕੀਆਂ ਨੂੰ ਸੁਣ ਕੇ ਵੀ ਘੋਗਲ ਕੰਨੀ ਹੋਈ ਬੈਠੀ ਹੈ। ਮੀਡੀਏ ਵਲੋਂ ਪਹਿਲਾ ਹੀ ਪੱਤਰਕਾਰ ਛਤਰਪਤੀ ਵਰਗੇ ਨਿਡਰ ਪੱਤਰਕਾਰ ਨੂੰ ਗਵਾਇਆ ਜਾ ਚੁੱਕਾ ਹੈ।

ਹੁਣ ਹੋਰ ਕੀਮਤ ਅਦਾ ਨਹੀਂ ਕੀਤੀ ਜਾਵੇਗੀ। ਮੀਡੀਆ ਆਪਣੇ ਫ਼ਰਜ਼ ਦੀ ਪੂਰਤੀ ਕਰਦਾ ਰਹੇਗਾ ਅਤੇ ਪਾਖੰਡੀ ਤਾਕਤਾਂ ਨੂੰ ਬੇਨਕਾਬ ਕਰਕੇ ਉਨਾਂ ਦੇ ਪਾਪਾਂ ਦੀ ਸਜ਼ਾ ਦਿਵਾਉਂਦਾ ਰਹੇਗਾ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਹਰਿਆਣਾ ਸਰਕਾਰ ਉਤੇ ਪਾਖੰਡੀ ਤਾਕਤਾਂ ਨੂੰ ਸਰਪ੍ਰਸਤੀ ਦੇਣ ਵਿਰੁੱਧ ਨਕੇਲ ਕਸੇ ਅਤੇ ਮੀਡੀਏ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾਵੇ। ਜੇ ਬਲਾਕਤਾਰੀ, ਕਾਤਲ ਅਤੇ ਪਾਖੰਡੀ ਬਾਬਿਆਂ ਦੇ ਚੇਲੇ ਚਾਟੜੇ ਧਮਕੀਆਂ ਦੇ ਕੇ ਮੀਡੀਏ ਨੂੰ ਡਰਾਉਣ ਲੱਗ ਪਏ ਤਾਂ ਇਸ ਦੇਸ਼ ਵਿਚ ਪਹਿਲਾ ਹੀ ਮੌਜੂਦਾ ਹਜ਼ਾਰਾਂ ਹੋਰ ਅਜਿਹੇ ਪਾਖੰਡੀ ਬਾਬੇ ਆਪਣੀ ਕਾਲੀ ਖੇਡ ਨੂੰ ਨੰਗੇ ਚਿੱਟੇ ਹੋ ਕੇ ਖੇਡਣ ਲੱਗ ਪੈਣਗੇ। ਸਾਨੂੰ ‘ਸਹੇ ਨਾਲੋਂ ਪਹੇ’ ਦੀ ਜ਼ਿਆਦਾ ਚਿੰਤਾਂ ਹੈ। ਮਨੁੱਖੀ ਅਧਿਕਾਰ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਉਹ ਸੱਚ ਦੀ ਆਵਾਜ਼ ਦਾ ਡੱਟ ਕੇ ਸਾਥ ਦੇਣ ਤਾਂ ਕਿ ਸੌਦਾ ਸਾਧ ਵਰਗੇ ਦੇ ਚੇਲੇ ਚਾਟੜਿਆਂ ਨੂੰ ਉਨਾਂ ਦੀ ਔਕਾਤ ਸਮਝਾ ਕੇ ਮੀਡੀਏ ਨੂੰ ਧਮਕੀਆਂ ਦੇਣ ਤੋਂ ਵਰਜਿਆ ਜਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.