Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਰਾਹੁਲ ਹੁਣ ਹਿੰਦੂਵਾਦ ਦੇ ਰਾਹ, ਰਾਹੁਲ ਦੱਸਣ ਉਹ ਹਿੰਦੂ ਹਨ ਜਾਂ ਇਸਾਈ : ਸਵਾਮੀ

By Admin Published 2 min read

ਨਵੀਂ ਦਿੱਲੀ-ਕਾਂਗਰਸ ਦੇ ਪ੍ਰਧਾਨ ਬਣਨ ਦੇ ਡੰਡੇ ਤੋਂ ਇੱਕ ਕਦਮ ਪਿੱਛੇ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨਿਆਂ ਤਹਿਤ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਲਈ ਹੁਣ ਹਿੰਦੂਆਂ ਨੂੰ ਖੁਸ਼ ਕਰਨ ਲਈ ਉਦਾਰਵਾਦੀ ਹਿੰਦੂ ਨੇਤਾ ਦੇ ਰੂਪ ਵਿੱਚ ਉਭਰਨ ਦੇ ਰਾਹ ਤੁਰਨ ਲੱਗੇ ਹਨ। ਗੁਜਰਾਤ ਦੇ ਤੂਫਾਨੀ ਦੌਰਿਆਂ ਦੌਰਾਨ ਕੇਂਦਰ ਸਰਕਾਰ ਉੱਪਰ ਵੱਡੇ ਹਮਲੇ ਕਰਦਿਆਂ ਰਾਹੁਲ ਗਾਂਧੀ ਨੇ ਭਾਜਪਾ ਵੱਲੋਂ ਕਾਂਗਰਸ ਉੱਪਰ ਹਿੰਦੂ ਵਿਰੋਧੀ ਅਤੇ ਘੱਟ ਗਿਣਤੀਆਂ ਵਿਰੋਧੀ ਹੋਣ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਵੀ ਇੱਥੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੇ ਮੋਦੀ ਉੁੱਪਰ ਸਖਤ ਹਮਲੇ ਬੋਲਣ ਦੇ ਨਾਲ-ਨਾਲ ਆਪਣਾ ਉਦਾਰਵਾਦੀ ਹਿੰਦੂਤਵ ਵਾਲਾ ਪੱਤਾ ਵੀ ਖੇਲ੍ਹਿਆ।ਰਾਹੁਲ ਗਾਂਧੀ ਨੇ ਦੁਆਰਕਾਧੀਸ਼ ਮੰਦਰ ਵਿੱਚ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ ਅਤੇ ਬੀਤੇ ਦਿਨ ਇੱਕ ਹਜਾਰ ਪੌੜੀਆਂ ਚੜ੍ਹ ਕੇ ਚਮੁੰਡਾ ਦੇਵੀ ਦੇ ਮੰਦਰ ਵਿੱਚ ਵੀ ਮੱਥਾ ਰਗੜਿਆ।

ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਰਾਹੁਲ ਗਾਂਧੀ ਦੇ ਅਚਾਨਕ ਧਾਰਮਿਕ ਹੋ ਜਾਣ ਉੁੱਪਰ ਵਿਅੰਗ ਕੱਸਦਿਆਂ ਕਿਹਾ ਹੈ ਕਿ ਉਹ ਪਹਿਲਾਂ ਇਹ ਦੱਸਣ ਕਿ ਉਹ ਹਿੰਦੂ ਹਨ ਜਾਂ ਈਸਾਈ? ਸਵਾਮੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਰਾਹੁਲ ਗਾਂਧੀ ਦੇ ਘਰ (10 ਜਨਪਥ) ਵਿੱਚ ਚਰਚ ਬਣਿਆ ਹੋਇਆ ਹੈ ਅਤੇ ਰਾਹੁਲ ਗਾਂਧੀ ਉੱਥੇ ਪ੍ਰਾਰਥਨਾ ਕਰਨ ਜਾਂਦੇ ਹਨ। ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਲੋਕਾਂ ਨੂੰ ਦੱਸਣ ਕਿ ਉਹ ਹਿੰਦੂ ਹਨ, ਈਸਾਈ ਨਹੀਂ। ਰਾਹੁਲ ਗਾਂਧੀ ਇਹ ਵੀ ਦੱਸਣ ਕਿ ਉਸ ਦੇ ਘਰ ਵਿੱਚ ਚਰਚ ਕਿਉਂ ਹੈ ਅਤੇ ਉਹ ਉੱਥੇ ਪ੍ਰਾਰਥਨਾ ਕਰਨ ਕਿਉਂ ਜਾਂਦੇ ਹਨ?

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp