Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਖੇਡ ਵਪਾਰੀਆਂ ਨੇ ਕੀਤਾ ਮੋਦੀ ਨੂੰ ਆਊਟ ਵਿੱਤ ਮੰਤਰੀ ਫਲਾਪ

By Admin Published 2 min read

ਦੇਸ਼ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਵਲੋਂ ਨੋਟਬੰਦੀ ਅਤੇ ਜੀ.ਐਸ.ਟੀ. ਦਾ ਦੇਸ਼ ਦੇ ਅਰਥਚਾਰੇ ਦੇ ਨਿਮਾਣਾਂ ਵੱਲ ਜਾਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਕਾਰੋਬਾਰੀ ਜਗਤ ਵੀ ਜੀ.ਐਸ.ਟੀ. ਖਿਲਾਫ ਮੁੜ ਤੋਂ ਆਪਣੀ ਆਵਾਜ਼ ਬੁਲੰਦ ਕਰਨ ਲਈ ਖੜ੍ਹਾ ਹੋ ਗਿਆ ਹੈ। ਜਲੰਧਰ ਦੀ ਸਪੋਰਟਸ ਇੰਡਸਟਰੀ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਜੀ.ਐਸ.ਟੀ. ਨੇ ਵਪਾਰੀਆਂ ਦਾ ਬੜਾ ਨੁਕਸਾਨ ਕੀਤਾ ਹੈ।ਵਪਾਰੀਆਂ ਨੇ ਇਨ੍ਹਾਂ ਦੋ ਫੈਸਲਿਆਂ ਕਾਰਨ ਸਰਕਾਰ ਨੂੰ 0 ਰੇਟਿੰਗ ਹੀ ਨਹੀਂ ਦਿੱਤੀ ਬਲਕਿ ਇਹ ਵੀ ਕਿਹਾ ਕਿ ਸਰਕਾਰ ਦੀ ਤਾਂ ਨੈਗੇਟਿਵ ਮਾਰਕਿੰਗ ਕਰਨੀ ਚਾਹੀਦੀ ਹੈ।ਖੇਡ ਸਮਾਨ ਦੀ ਵਣਜ ਕਰਦੇ ਵਪਾਰੀਆਂ ਨੇ ਜੀ.ਐਸ.ਟੀ. ਲਾਗੂ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਫਲਾਪ ਦੱਸਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਜ਼ਿੰਮੇਵਾਰ ਠਹਿਰਾਇਆ। ਵਪਾਰੀਆਂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਉਨ੍ਹਾਂ ਨੂੰ ਹਾਲੇ ਤਕ ਪਤਾ ਹੀ ਨਹੀਂ ਲੱਗਿਆ ਕਿ ਵਪਾਰ ਹੋਇਆ ਕਿੰਨਾ ਹੈ।

ਵਪਾਰੀਆਂ ਨੇ ਕਿਹਾ ਕਿ ਪਹਿਲਾਂ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੇ ਲਘੂ ਉਦਯੋਗਾਂ ਦਾ ਬੜਾ ਨੁਕਸਾਨ ਕੀਤਾ, ਉਹ ਹਾਲੇ ਛੇ ਮਹੀਨੇ ਤਕ ਇਸ ਦੇ ਅਸਰ ‘ਚੋਂ ਬਾਹਰ ਨਹੀਂ ਸੀ ਆਏ ਕਿ ਜੀ.ਐਸ.ਟੀ. ਦਾ ਤਾਨਸ਼ਾਹੀ ਫੈਸਲਾ ਆ ਗਿਆ।ਖੇਡ ਵਪਾਰੀਆਂ ਨੇ ਕਿਹਾ ਕਿ ਸਰਕਾਰ ਆਪਣੇ ਜੀ.ਐਸ.ਟੀ. ਦੇ ਫੈਸਲੇ ‘ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਅਰੁਣ ਜੇਟਲੀ ਇੱਕ ਫਲੌਪ ਵਿੱਤ ਮੰਤਰੀ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp