ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਵਿਸ਼ਵ ਕੱਪ 2023 ਦਾ 17ਵਾਂ ਮੈਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਪੁਣੇ ਦੇ ਐੱਮਸੀਏ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੇ ਕਾਰਜਕਾਰੀ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ ਦੀ ਨਜ਼ਰ ਇਸ ਮੈਚ ‘ਚ ਬੰਗਲਾਦੇਸ਼ ਨੂੰ ਹਰਾ ਕੇ ਚੌਥੀ ਜਿੱਤ ਦਰਜ ਕਰਨ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਅਫ਼ਗਾਨਿਸਤਾਨ, ਆਸਟ੍ਰੇਲੀਆ ਤੇ ਪਾਕਿਸਤਾਨ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਉਤਰ ਰਹੀ ਹੈ। ਉਥੇ ਹੀ ਬੰਗਲਾਦੇਸ਼ ਨੇ ਆਪਣੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਟੀਮ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।
ਜੇਕਰ ਦੋਨਾਂ ਟੀਮਾਂ ਵਿਚਾਲੇ ਹੈਡ-ਟੂ-ਹੈੱਡ ਰਿਕਾਰਡ ਦੀ ਗੱਲ ਕਰੀਏ ਤਾਂ ਵਨਡੇ ਕ੍ਰਿਕਟ ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੁੱਲ 40 ਮੈਚ ਖੇਡੇ ਗਏ ਹਨ। ਜਿਸ ‘ਚ ਭਾਰਤ ਨੇ 31 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਨੇ 8 ਮੈਚ ਜਿੱਤੇ ਹਨ। ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ।
IND vs BAN ਪਲੇਇੰਗ 11
ਭਾਰਤ ਦੇ ਪਲੇਇੰਗ 11 – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਮੁਹੰਮਦ ਸਿਰਾਜ।
ਬੰਗਲਾਦੇਸ਼ ਦੇ ਪਲੇਇੰਗ 11 – ਲਿਟਨ ਦਾਸ, ਤਨਜੀਦ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੇਹਦੀ ਹਸਨ ਮਿਰਾਜ, ਮੁਸ਼ਫਿਕਰ ਰਹੀਮ, ਤੌਹੀਦ ਹਦਯ, ਮਹਿਮੂਦੁੱਲਾ, ਨਸੁਮ ਅਹਿਮਦ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ ਤੇ ਸ਼ਰੀਫੁਲ ਇਸਲਾਮ।
ਬੁਮਰਾਹ ਨੇ ਸ਼ਾਨਦਾਰ ਸ਼ੁਰੂਆਤ
ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਪਾਰੀ ਦਾ ਪਹਿਲਾ ਓਵਰ ਕੀਤਾ। ਤਨਜੀਦ ਹਸਨ ਨੇ ਤੀਜੀ ਗੇਂਦ ‘ਤੇ ਤੇਜ਼ ਸਿੰਗਲ ਲਿਆ। ਇਸ ਓਵਰ ਵਿੱਚ ਸਿਰਫ਼ ਇੱਕ ਦੌੜ ਬਣਾਈ।
ਹਸਨ ਨੇ ਲਗਾਇਆ ਪਹਿਲਾ ਚੌਕਾ
ਮੁਹੰਮਦ ਸਿਰਾਜ ਪਾਰੀ ਦਾ ਦੂਜਾ ਓਵਰ ਸੁੱਟਣ ਆਏ। ਤਨਜੀਦ ਹਸਨ ਨੇ ਕਵਰਜ਼ ਵੱਲ ਪਹਿਲੀ ਗੇਂਦ ‘ਤੇ ਚੌਕਾ ਮਾਰਿਆ। ਰੋਹਿਤ ਸ਼ਰਮਾ ਨੇ ਪੂਰੀ ਕੋਸ਼ਿਸ਼ ਕੀਤੀ ਪਰ ਕੈਚ ਨਹੀਂ ਫੜ ਸਕਿਆ। ਫਿਰ ਸਿਰਾਜ ਨੇ ਜ਼ਬਰਦਸਤ ਵਾਪਸੀ ਕੀਤੀ ਤੇ ਚਾਰ ਡਾਟ ਗੇਂਦਾਂ ਸੁੱਟੀਆਂ। ਇਸ ਓਵਰ ‘ਚ 4 ਦੌੜਾਂ ਬਣੀਆਂ।
ਬੁਮਰਾਹ ਦਾ ਮੇਡਨ ਓਵਰ
ਜਸਪ੍ਰੀਤ ਬੁਮਰਾਹ ਨੇ ਆਪਣੇ ਸਪੈਲ ਦਾ ਦੂਜਾ ਓਵਰ ਤੇ ਪਾਰੀ ਦਾ ਤੀਜਾ ਓਵਰ ਸੁੱਟਿਆ। ਬੁਮਰਾਹ ਨੇ ਆਪਣੀ ਆਊਟ ਸਵਿੰਗ ਨਾਲ ਲਿਟਨ ਦਾਸ ਨੂੰ ਕਾਫ਼ੀ ਪਰੇਸ਼ਾਨ ਕੀਤਾ। ਇਸ ਓਵਰ ‘ਚ ਇਕ ਵੀ ਦੌੜ ਨਹੀਂ ਬਣੀ। ਇਹ ਮੇਡਨ ਓਵਰ ਸੀ।
ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ
ਮੁਹੰਮਦ ਸਿਰਾਜ ਨੇ ਆਪਣੇ ਸਪੈਲ ਦਾ ਦੂਜਾ ਓਵਰ ਤੇ ਪਾਰੀ ਦਾ ਚੌਥਾ ਓਵਰ ਸੁੱਟਿਆ। ਹਸਨ ਨੇ ਸਿਰਾਜ ਦੀ ਦੂਜੀ ਗੇਂਦ ‘ਤੇ ਤੇਜ਼ੀ ਨਾਲ ਸਿੰਗਲ ਲਿਆ। ਇਸ ਤੋਂ ਬਾਅਦ ਸਿਰਾਜ ਨੇ ਲਿਟਨ ਦਾਸ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਤੇ ਅਗਲੀਆਂ ਚਾਰ ਗੇਂਦਾਂ ‘ਤੇ ਆਪਣਾ ਦਬਦਬਾ ਕਾਇਮ ਰੱਖਿਆ। ਇਸ ਓਵਰ ‘ਚ 1 ਦੌੜ ਬਣੀ।


