Ad-Time-For-Vacation.png

ਬਾਦਲਕਿਆਂ ਵਲੋਂ ਅਰਦਾਸ ਦੀ ਨਿਰੰਤਰ ਬੇਅਦਬੀ…

ਜਸਪਾਲ ਸਿੰਘ ਹੇਰਾਂ

ਪਹਿਲਾ ਮਲੂਕੇ ਵੱਲੋਂ ਤੇ ਹੁਣ ਖ਼ੁਦ ਬਜ਼ੁਰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਤੇ ਗੁਰੂ ਦੇ ਅਟੁੱਟ ਪਾਵਨ ਰਿਸ਼ਤੇ ਦੀ ਰੂਹਾਨੀ ਭਾਵਨਾ ‘ਅਰਦਾਸ’ ਦੀ ਬੇਅਦਬੀ ਕੀਤੀ ਗਈ ਹੈ। ਭਾਵੇਂ ਕਿ ਜਿਵੇਂ ਅਸੀਂ ਵਾਰ-ਵਾਰ ਲਿਖਿਆ ਹੈ ਬਾਦਲਕਿਆਂ ਨੂੰ ਹੁਣ ਸਿੱਖ ਮੰਨਣਾ ਤੇ ਸਮਝਣਾ, ਮੰਨਣ ਤੇ ਸਮਝਣ ਵਾਲੇ ਦੀ ਬੇਵਕੂਫੀ ਹੋ ਸਕਦੀ। ਬਾਦਲਕੇ ਸਿੱਖੀ ਦੇ ਖ਼ਾਤਮੇ ਲਈ ‘ਭਗਵਾਂ ਬ੍ਰਿਗੇਡ’ ਦੇ ਹਥਿਆਰ ਹਨ, ਇਸ ‘ਚ ਹੁਣ ਕਿਸੇ ਸ਼ੱਕ ਦੀ ਗੁਜ਼ਾਇਸ ਬਚਦੀ ਨਹੀਂ। ਫ਼ਿਰ ਹਥਿਆਰ ਨੇ ਤਾਂ ਆਪਣਾ ਕੰਮ ਕਰਨਾ ਹੀ ਹੁੰਦਾ ਹੈ। ”ਸੰਗਤੀ ਅਰਦਾਸ” ਗੁਰੂ ਦੀ ਅਸੀਸ ਹੁੰਦੀ ਹੈ। ਇਸ ਲਈ ਸੰਗਤੀ ਅਰਦਾਸ ਦੀ ਪਵਿੱਤਰਤਾ ਤੇ ਮਹਾਨਤਾ ਨਿੱਜੀ ਅਰਦਾਸ ਤੋਂ ਵੀ ਹਜ਼ਾਰਾਂ ਗੁਣਾ ਉਪਰ ਹੁੰਦੀ ਹੈ। ਬਾਦਲ ਵੱਲੋਂ ਬੀਤੇ ਦਿਨ ਬਰਨਾਲੇ ਦੀ ਅੰਤਿਮ ਅਰਦਾਸ ਸਮੇਂ ਆਪਣੇ ਰੁਝੇਵਿਆਂ ਤੇ ਸਮੇਂ ਨੂੰ ਸੰਗਤੀ ਅਰਦਾਸ ਤੋਂ ਵਧੇਰੇ ਜ਼ਰੂਰੀ ਦੱਸਕੇ ਅਤੇ ਮੰਨਵਾ ਕੇ, ‘ਸੰਗਤੀ ਅਰਦਾਸ’ ਦੀ ਬੇਅਦਬੀ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ ਗਿਆ ਹੈ। ਅਸੀਂ ਸਮਝ ਸਕਦੇ ਹਾਂ ਕਿ ਸਿਰਫ਼ ਵੋਟ ਰੁਝੇਵਿਆਂ ਕਾਰਣ ਹੀ ਬਾਦਲ ਨੇ ਅਜਿਹਾ ਗੁਨਾਹ ਨਹੀਂ ਕੀਤਾ। ਕਿਉਂਕਿ ਪੰਜ-ਚਾਰ ਮਿੰਟ ਦਾ ਸਮਾਂ ਅਜਿਹਾ ਗੁਨਾਹ ਨਹੀਂ ਕਰਵਾਉਂਦਾ।

ਇਹ ਗੁਨਾਹ ਜਾਣਬੁੱਝ ਕੇ, ਸਿੱਖਾਂ ਦੀਆਂ ਸਾਰੀਆਂ ਮਹਾਨ ਸੰਸਥਾਵਾਂ ਜਿਨਾਂ ‘ਚ ਅਰਦਾਸ ਸਰਵਉੱਚ ਹੈ, ਦੇ ਭੋਗ ਪਾਉਣ ਦੀ ਭਗਵਾਂ ਬ੍ਰਿਗੇਡ ਦੀ ਗੁੱਝੀ-ਕੋਝੀ ਸਾਜ਼ਿਸ ਦਾ ਹਿੱਸਾ ਹੈ। ਅਰਦਾਸ ਦੀ ਮਹਾਨਤਾ ਤੋਂ ਕੋਈ ਗੁਰੂ ਦਾ ਸਿੱਖ ਸੁਫ਼ਨੇ ‘ਚ ਵੀ ਮੁਨਕਰ ਨਹੀਂ ਹੋ ਸਕਦਾ। ਇਸ ਲਈ ਅਰਦਾਸ ਤੋਂ ਆਪਣੇ ਸਮੇਂ ਨੂੰ ਉਤੇ ਦੱਸ ਕੇ, ਬਾਦਲ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਉਹ ਸਿੱਖ ਨਹੀਂ ਹਨ, ਇਸ ਲਈ ਅਰਦਾਸ ਦੀ ਉਨਾਂ ਲਈ ਕੋਈ ਮਹੱਤਤਾ ਨਹੀਂ। ਭਾਵੇਂ ਕਿ 11 ਮਾਰਚ ਨੂੰ ਬਾਦਲ ਨੂੰ ਇਸ ਗੁਨਾਹ ਦੀ ਪ੍ਰਮਾਤਮਾ ਨੇ ਜਿਹੜੀ ਸਜ਼ਾ ਦੇਣੀ ਹੈ, ਉਹ ਦੁਨੀਆ ਭਰ ਦੇ ਸਾਹਮਣੇ ਆ ਜਾਣੀ ਹੈ। ਪ੍ਰੰਤੂ ਅਸੀਂ ਅਰਦਾਸ ‘ਚ ਆਪਣੇ ਭਰੋਸੇ ਸਕਦਾ, ਉਸ ਸਜ਼ਾ ਨੂੰ ਅੱਜ ਵੀ ਬਾਖ਼ੂਬੀ ਅਨੁਭਵ ਕਰ ਰਹੇ ਹਾਂ। ਪ੍ਰਮਾਤਮਾ ਦੀ ਲਾਠੀ ਬੇਅਵਾਜ਼ ਹੁੰਦੀ ਹੈ। ਪਰ ਇਸ ਲਾਠੀ ਦੀ ਮਾਰ ਤੋਂ ਕੋਈ ਪਾਪੀ, ਗੁਨਾਹਗਾਹ ਨਾ ਕਦੇ ਬਚਿਆ ਹੈ ਅਤੇ ਨਾ ਹੀ ਬਚੇਗਾ। ਖੈਰ! ਅਸੀਂ ਬਾਦਲ ਵੱਲੋਂ ਅਰਦਾਸ ਦੀ ਕੀਤੀ ਬੇਅਦਬੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਹੋਈ ਬੇਅਦਬੀ, ਸਰਬੱਤ ਖਾਲਸੇ ਦੀ ਸਾਰਥਿਕਤਾ ਨੂੰ ਰੋਲਣ ਦੀ ਗਹਿਰੀ ਸਾਜ਼ਿਸ, ਪੰਜ ਪਿਆਰਿਆਂ ਦੀ ਅਗਵਾਈ ਨੂੰ ਦਿੱਤੀ ਚੁਣੌਤੀ, ਤਖਤ ਸਾਹਿਬਾਨ ਦੇ ਜਥੇਦਾਰ ਦੇ ਰੋਲੇ ਸਤਿਕਾਰ, ਨਾਨਕਸ਼ਾਹੀ ਕੈਲੰਡਰ ਦੇ ਪਾਏ ਭੋਗ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ, ਜੇਬੀ ਤੇ ਪਰਿਵਾਰਕ ਪਾਰਟੀ ਬਣਾਉਣ ਦੀ ਲੜੀ ਦੀ ਕੜੀ ਸਮਝਦੇ ਹਾਂ।

ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ ਤੇ ਸਿੱਖ ਇਤਿਹਾਸ ਨੂੰ ਲਾਇਆ ਖੋਰਾ ਵੀ ਸਿੱਖੀ ਦੀਆਂ ਜੜਾਂ ਤੇ ਕੀਤਾ ਤਿੱਖਾ ਵਾਰ ਹੈ। ਦੂਜੇ ਪਾਸੇ, ਸੰਗਤੀ ਰੂਪ ‘ਚ ਇਕੱਤਰ ਸਿੱਖ ਸੰਗਤਾਂ ਵੱਲੋਂ ਸੰਗਤੀ ਅਰਦਾਸ ਦੀਆਂ ਉਡਦੀਆਂ ਧੱਜੀਆ ਨੂੰ ਚੁੱਪ-ਚਾਪ ਬਰਦਾਸ਼ਤ ਕਰ ਲੈਣਾ, ਇਹ ਸਾਫ਼ ਕਰਦਾ ਹੈ ਕਿ ਸਿੱਖਾਂ ‘ਚ ਹੁਣ ਪਹਿਲਾ ਵਾਲੀ ਜ਼ਮੀਰ, ਅਣਖ਼ ਤੇ ਜੁਰੱਅਤ ਨਹੀਂ ਰਹੀ। ਉਹ ਗੁਰੂ ਦੀ ਬੇਅਦਬੀ ਤੇ ਅਰਦਾਸ ਦੀ ਬੇਅਦਬੀ ਨੂੰ ਹੁਣ ਚੁੱਪ-ਚਾਪ ਬਰਦਾਸ਼ਤ ਕਰਨ ਲੱਗ ਪਈ ਹੈ। ਅੱਜ ਜਦੋਂ ਸਿੱਖੀ ‘ਚ ਨਿਘਾਰ ਤੇ ਨਵੀਂ ਪੀੜੀ ਦੇ ਪਤਿਤਪੁਣੇ, ਲੱਚਰਤਾ ਤੇ ਨਸ਼ਿਆਂ ਦੇ ਦਰਿਆ ‘ਚ ਡੁੱਬਣ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਉਸ ਸਮੇਂ ਆਪਣੇ-ਆਪ ਨੂੰ ਪੰਥ ਦੇ ਠੇਕੇਦਾਰ ਅਖਵਾਉਣ ਵਾਲਿਆਂ ਵੱਲੋਂ ਗੁਰੂ ਗ੍ਰੰਥ, ਗੁਰੂ ਪੰਥ ਤੇ ਅਰਦਾਸ ਦੀ ਬੇਅਦਬੀ ਕਰਨ ਵਰਗੇ ਪਾਪ, ਨਵੀਂ ਪੀੜੀ ਨੂੰ ਭਰੋਸੇ ਨੂੰ ਤੋੜਦੇ ਹਨ, ਜਿਸ ਕਾਰਣ ਇਹ ਪੀੜੀ ਗੁਰੂ ਘਰਾਂ ਤੋਂ ਮੁੱਖ ਮੋੜਣ ਵਾਲੇ ਪਾਸੇ ਤੁਰ ਪੈਂਦੀ ਹੈ।

ਬਾਦਲਕਿਆਂ ਬਾਰੇ ਤਾਂ ਕੌਮ ਨੂੰ ਹੁਣ ਕਿਸੇ ਤਰਾਂ ਦੀ ਸ਼ੰਕਾ ਬਾਕੀ ਨਹੀਂ। ਪ੍ਰੰਤੂ ਸਿੱਖੀ ਸਿਦਕ ਵਾਲੇ ਸਿੱਖਾਂ ਨੂੰ ਤਾਂ ਪੁਰਾਤਨ, ਸਿੰਘਾਂ ਵਾਲੇ ਕਿਰਦਾਰ ਨੂੰ ਥੋੜਾ ਬਹੁਤ ਅਪਨਾ ਕੇ ਰੱਖਣਾ ਚਾਹੀਦਾ ਹੈ। ਜੇ ਸਿਰਫ਼ ਦੋ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਸਮੇਂ ਦੀ ਸਰਕਾਰ ਨੂੰ ਚੁਣੌਤੀ ਦੇ ਕੇ, ਆਪਣੀ ਸਰਕਾਰ ਦਾ ਐਲਾਨ ਕਰ ਸਕਦੇ ਹਨ ਤਾਂ ਉਨਾਂ ਦੇ ਵਾਰਿਸ ਅਰਦਾਸ ਦੀ ਮਹਾਨਤਾ ਦੀ ਬੇਅਦਬੀ ਹੁੰਦੀ ਵੇਖ ਕੇ, ‘ਵਿਰੋਧ’ ਵੀ ਨਹੀਂ ਜਿਤਾ ਸਕਦੇ? ਅੱਜ ਜਦੋਂ ਵੋਟਾਂ ਦੀ ਤਾਰੀਖ਼, ਬੂਹੇ ਤੇ ਆ ਖੜੀ ਹੋਈ ਹੈ, ਉਸ ਸਮੇਂ ਦੀ ‘ਵੋਟ ਮੰਗਤੇ’ ਕੌਮ ਨੂੰ ਅਪਮਾਨਿਤ ਕਰੀ ਜਾਣ ਤਾਂ ਇਹ ਕੌਮ ਦੀ ਕੰਮਜ਼ੋਰੀ ਹੀ ਮੰਨੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅਰਦਾਸ ਦੀ ਬੇਅਦਬੀ ਦਾ ਸੇਕ, ਵੋਟ ਮਸ਼ੀਨਾਂ ਰਾਂਹੀ ਤਾਂ ਨਿਕਲਣਾ ਹੀ ਹੈ, ਉਸ ਤੋਂ ਪਹਿਲਾ ਵੀ ਸਿੱਖ ਸੰਗਤਾਂ ਵੱਲੋਂ ਬਾਦਲਕਿਆਂ ਨੂੰ ਇਸ ਗੁਨਾਹ ਦਾ ਅਹਿਸਾਸ ‘ਪਿੰਡਾਂ’ ‘ਚ ”ਦਾਖ਼ਲੇ” ਤੇ ਪਾਬੰਦੀ ਲਾ ਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.