ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਫਰੀਦਕੋਟ ਦੀ ਜਬਰ ਵਿਰੋਧੀ ਰੈਲੀ ਦੌਰਾਨ ਕਾਂਗਰਸ ਸਰਕਾਰ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਬਰਦਸਤ ਨਿਸ਼ਾਨਾ ਸਾਧਿਆ। ਬਿਕਰਮ ਮਜੀਠੀਆ ਨੇ ਰੈਲੀ ਦੌਰਾਨ ਸਿੱਧੂ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਸੀ ਕਿ ਸਿੱਧੂ ਦੇ ਮਾਤਾ-ਪਿਤਾ ਨੂੰ ਹੀ ਨਹੀਂ ਪਤਾ ਕਿ ਨਵਜੋਤ ਦੇ ਸਿੱਧੂ ਦਾ ਗੁਰੂ ਕੌਣ ਹੈ। ਸਿੱਧੂ ਹਰ ਕਿਸੇ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ। ਕਦੇ ਰਾਧੇ ਮਾਂ ਦੇ ਦਰਬਾਰ ਵਿੱਚ ਸਿੱਧੂ ਨੂੰ ਰੱਬ ਦਿਸਦਾ ਹੈ ਅਤੇ ਕਦੇ ਆਸਾਰਾਮ ਬਾਪੂ ਵਰਗਾ ਕੋਈ ਹੋਰ ਧਰਮੀ ਬੰਦਾ ਉਸ ਨੂੰ ਨਜ਼ਰ ਨਹੀਂ ਆਉਂਦਾ। ਇਸ ਸੱਭ ਵਿੱਚ ਵੱਡੀ ਗੱਲ ਇਹ ਹੈ ਕਿ ਆਸਾਰਾਮ ਬਾਪੂ ਜਬਰ ਜਨਾਹ ਦੇ ਦੋਸ਼ਾਂ ਅਧੀਨ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਆਪਣੇ ਆਪ ਨੂੰ ਰਾਧੇ ਮਾਂ ਦੱਸਣ ਵਾਲੀ ਜਸਵਿੰਦਰ ਕੌਰ ਖਿਲਾਫ਼ ਕਈ ਤਰ੍ਹਾਂ ਦੇ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਧੋਖਾਧੜੀ ਦੇ ਮਾਮਲੇ ਵੀ ਦਰਜ ਹਨ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


