Skip to content
Friday, October 30, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਬਰਗਾੜੀ ਮੋਰਚਾ ਆਪ ਮੁਹਾਰੇ ਪਹੁੰਚੀਆਂ 40 ਹਜ਼ਾਰ ਸੰਗਤਾਂ

By Admin Published 3 min read

ਬਰਗਾੜੀ:-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਿਹਾ ਇਨਸਾਫ ਮੋਰਚਾ 108 ਦਿਨ ਪਾਰ ਕਰ ਗਿਆ। ਐਤਵਾਰ ਦੇ ਇਸ ਇਕੱਠ ਨੇ ਪਿਛਲੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਨੂੰ ਫਿੱਕਾ ਪਾ ਦਿੱਤਾ। 8 ਏਕੜ ਵਿੱਚ ਬਣੀ ਦਾਣਾ ਮੰਡੀ ਵਿੱਚ ਕਿਧਰੇ ਵੀ ਜਗਾ ਖਾਲੀ ਦਿਖਾਈ ਨਹੀ ਦਿੱਤੀ। ਇੱਕ ਅਨੁਮਾਨ ਅਨੁਸਾਰ ਐਤਵਾਰ ਦਾ ਇਕੱਠ 40,000 ਤੋ ਉੱਪਰ ਦਾ ਕਿਆਸਿਆ ਗਿਆ ਹੈ। ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰ ਬੀਰਦਵਿੰਦਰ ਸਿੰਘ ਨੇ ਕਿਹਾ ਜਿਹੜੀ ਕੌਂਮ ਆਪਣੀ ਅਰਦਾਸ ਤੇ ਪਹਿਰਾ ਨਾ ਦੇਵੇ,ਉਹ ਇਤਿਹਾਸ ਚੋ ਮਿਟ ਜਾਂਦੀ ਹੈ।ਉਹਨਾਂ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਰੈਲੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਕੱਠ ਬੇ-ਈਮਾਨ ਸੱਤਾ ਦੇ ਭੁੱਖੇ ਲੋਕਾਂ ਦਾ ਇਕੱਠ ਹੈ, ਬਰਗਾੜੀ ਦੀ ਦਾਣਾ ਮੰਡੀ ਵਿੱਚ ਸਿਰੜੀ ਸਿੱਖਾਂ ਦਾ ਇਕੱਠ ਹੈ, ਮਰਜੀਵੜਿਆਂ ਦਾ ਇਕੱਠ ਹੈ, ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦਾ ਇਕੱਠ ਹੈ।
ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਕੀ ਸੋਚਦੇ ਹੋਣਗੇ, ਕਿ ਜਿਹੜੇ ਖਾਲਸਾ ਪੰਥ ਖਾਤਰ ਅਪਣੇ ਚਾਰ ਪੁੱਤਰਾਂ ਸਮੇਤ ਸਾਰਾ ਬੰਸ ਵਾਰ ਦਿੱਤਾ ਅੱਜ ਉਹ ਸਾਢੇ ਤਿੰਨ ਸੌ ਸਾਲਾਂ ਦੇ ਥੋੜੇ ਜਿਹੇ ਸਮੇ ਵਿੱਚ ਹੀ ਪਿੱਠ ਦਿਖਾ ਗਏ। ਪੰਥ ਦੇ ਨਾਮ ਤੇ ਰਾਜ ਭਾਗ ਕਰਨ ਵਾਲੇ ਗੁਰੂ ਸਾਹਿਬ ਦੇ ਅੰਗਾਂ ਦੀ ਗਲੀਆਂ, ਬਜ਼ਾਰਾਂ ਵਿੱਚ ਹੁੰਦੀ ਬੇਹੁਰਮਤੀ ਵੀ ਰੋਕ ਨਹੀ ਸਕੇ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਜਿਸ ਸਿੱਖ ਦੇ ਅੱਖਾਂ ਵਿੱਚੋਂ ਗੁਰੂ ਦੀ ਬੇਅਦਬੀ ਦੇਖ ਕੇ ਲਹੂ ਨਹੀ ਚੋਂਦਾ ਤੇ ਮੱਥੇ ਤੇ ਤਰੇਲੀ ਨਹੀ ਆਉਂਦੀ, ਉਹ ਗੁਰੂ ਦਾ ਸਿੱਖ ਨਹੀ ਹੋ ਸਕਦਾ।ਉਹਨਾਂ ਕਿਹਾ ਕਿ ਜਿਸ ਨੇ ਗੁਰੂ ਨੂੰ ਪਿੱਠ ਦਿਖਾਈ ਹੈ ਉਹਨਾਂ ਦੀਆਂ ਕੁਲਾਂ ਨਾਸ ਹੋਈਆਂ ਹਨ, ਬਾਦਲਕਿਆਂ ਨੇ ਤਾਂ ਗੁਰੂ ਨਾਲ ਸਿੱਧਾ ਮੱਥਾ ਲਾਇਆ ਹੈ, ਇਹਨਾਂ ਦਾ ਹਸਰ ਤਾਂ ਹੋਰ ਵੀ ਬਹੁਤ ਬੁਰਾ ਹੋਵੇਗਾ।ਉਹਨਾਂ ਮੋਰਚੇ ਦੀ ਸਫਲਤਾ ਸਬੰਧੀ ਬੋਲਦਿਆਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਇਹ ਦੋਨੋ ਅੰਦਰੋ ਬਾਹਰੋਂ ਇਕੱਠੇ ਹਨ। ਬਹੁਤ ਪਚੀਦਗੀਆ ਹਨ, ਇਸ ਲਈ ਮੋਰਚਾ ਲੰਮਾ ਚੱਲ ਸਕਦਾ ਹੈ, ਕਾਹਲ ਕਰਨ ਦੀ ਜਰੂਰਤ ਨਹੀ, ਆਖਰ ਜਿੱਤ ਖਾਲਸੇ ਦੀ ਹੀ ਹੋਵੇਗੀ।
ਉਹਨਾਂ ਧਿਆਨ ਸਿੰਘ ਮੰਡ ਦੀ ਦ੍ਰਿੜਤਾ ਅਤੇ ਗੈਰਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਥੇਦਾਰ ਮੰਡ ਨੂੰ ਕਿਸੇ ਸਿੱਖ ਨੇ ਕਿਹਾ ਕਿ ਤੁਸੀ ਵੀ ਕੁੱਝ ਬੋਲੋ, ਤਾਂ ਜਥੇਦਾਰ ਮੰਡ ਨੇ ਜੋ ਅੱਗੋਂ ਜਵਾਬ ਦਿੱਤਾ, ਉਹ ਜਵਾਬ ਨੇ ਸਾਡੇ ਸਾਹ ਸੂਤ ਲਏ,ਅੱਗੋਂ ਭਾਈ ਮੰਡ ਨੇ ਕਿਹਾ ਕਿ “ਮੈ ਉਦੋਂ ਬੋਲਾਂਗਾ ਜਦੋਂ ਬੋਲਣ ਜੋਗਾ ਹੋ ਗਿਆ”।ਉਹਨਾਂ ਕਿਹਾ ਕਿ ਜਥੇਦਾਰ ਮੰਡ ਨੇ ਇੱਕ ਅਜਿਹੀ ਲਕੀਰ ਖਿੱਚੀ ਹੈ,ਕਿ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਨੇ, ਜਿਹੜੇ ਚਾਲੀ ਮੁਕਤਿਆਂ ਦੇ ਨਾਲ ਨੇ ਜਿਹੜੇ ਸਮੂਹ ਸ਼ਹੀਦਾਂ ਦੇ ਨਾਲ ਨੇ, ਜਿਹੜੇ ਆਪਣੀ ਅਰਦਾਸ ਦੇ ਵਫਾਦਾਰ ਨੇ ਉਹ ਬਰਗਾੜੀ ਆ ਜਾਣਗੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ, ਉਹ ਭੇਖੀ, ਪਖੰਡੀਆਂ ਅਤੇ ਪੰਥ ਦੋਖੀਆਂ ਦੇ ਬੱਗ ਵਿੱਚ ਜਾ ਵੜਨਗੇ। ਬਾਬਾ ਜੀਤ ਸਿੰਘ ਕਾਰ ਸੇਵਾ ਗੁਰਦੁਆਰਾ ਅਕਾਲ ਬੁੰਗਾ ਕਰਤਾਰਪੁਰ ਤਰਨਤਾਰਨ ਵਾਲਿਆਂ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਸਿੱਖ ਪ੍ਰਚਾਰਕ ਅਤੇ ਦਰਬਾਰ ਏ ਖਾਲਸਾ ਜਥੇਬੰਦੀ ਦੇ ਮੁੱਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਾਲੇ ਸਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਲੋੜ ਹੈ, ਜਿਸ ਨੂੰ ਸਾਡੇ ਵਡੇਰਿਆਂ ਨੇ ਅਪਣੇ ਲਹੂ ਨਾਲ ਸਿੰਜ ਕੇ ਹੋਂਦ ਵਿੱਚ ਲਿਆਂਦਾ ਸੀ। ਉਹਨਾਂ ਕਿਹਾ ਕਿ ਬਾਦਲ ਗੁੱਟ ਨੇ ਅਕਾਲੀ ਦਲ ਬਦਨਾਮ ਕਰ ਦਿੱਤਾ ਹੈ।ਆਈਆਂ ਸੰਗਤਾਂ ਦਾ ਧੰਨਵਾਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp