ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਿੰਗਲ ਯੂਜ ਪਲਾਸਟਿਕ ਖ਼ਿਲਾਫ਼ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਮਲੌਦ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜੁਆਇੰਟ ਟੀਮ ਵੱਲੋਂ ਸ਼ਹਿਰ ‘ਚ ਚੈਕਿੰਗ ਕੀਤੀ ਗਈ ਤੇ ਪਲਾਸਟਿਕ ਦੇ ਲਿਫਾਫੇ ਤੇ ਹੋਰ ਸਿੰਗਲ ਯੂਜ ਪਲਾਸਟਿਕ ਨੂੰ ਜ਼ਬਤ ਕਰਕੇ ਚਲਾਨ ਕੱਟੇ ਗਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇਈ ਜੈ ਸਿੰਘ, ਨਗਰ ਪੰਚਾਇਤ ਮਲੌਦ ਦੇ ਸਹਾਇਕ ਮਿਊਂਸਪਲ ਇੰਜੀਨੀਅਰ ਰਾਜਪਿੰਦਰ ਸਿੰਘ, ਜੇਈ ਹਰਦੀਪ ਸਿੰਘ, ਸੈਨੇਟਰੀ ਇੰਚਾਰਜ਼ ਰਾਕੇਸ਼ ਕੁਮਾਰ, ਜੂਨੀਅਰ ਸਹਾਇਕ ਗੁਰਜੀਤ ਸਿੰਘ ਤੇ ਕਲਰਕ ਗੁਰਜੀਤ ਕੌਰ ਟੀਮ ‘ਚ ਸ਼ਾਮਲ ਸਨ। ਟੀਮ ਵੱਲੋਂ ਦੁਕਾਨਦਾਰਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ, ਕੱਪੜੇ ਦੀਆਂ ਥੈਲੀਆਂ ਵਰਤਣ ਤੇ ਗਾਹਕਾਂ ਨੂੰ ਥੈਲਾ ਨਾਲ ਲਿਆਉਣ ਲਈ ਜਾਗਰੂਕ ਕੀਤਾ ਗਿਆ।


