ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਘੁੰਗਰਾਲੀ ਸਿੱਖਾਂ ਗੁਰਦੁਆਰਾ ਅਟਾਰੀ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਰਾਪਤ ਹੈ, ਵਿਖੇ 96ਵਾਂ ਜੋੜ ਮੇਲਾ ਜੋ 22 ਤੋਂ 24 ਨਵੰਬਰ ਤਕ ਮਨਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਨਗਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ-ਵੱਖ ਪਿੰਡਾਂ ਹੇਡੋਂ, ਮੱਲ ਮਾਜਰਾ, ਸੰਗਤਪੁਰਾ, ਸਰਵਰਪੁਰ, ਬਘੌਰ, ਘਰਖਣਾ, ਦਿਆਲਪੁਰਾ, ਕੋਟਲਾ ਸ਼ਮਸਪੁਰ ‘ਚ ਦੀ ਲੰਘਦਾ ਹੋਇਆ ਵਾਪਸ ਇਸੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਗੁਰੂ ਗ੍ੰਥ ਸਾਹਿਬ ਨਾਲ ਸਜੀ ਪਾਲਕੀ ਫੁੱਲਾਂ ਨਾਲ ਲੱਦੀ ਬੱਸ ‘ਚ ਸਜਾਈ ਗਈ ਤੇ ਗੱਤਕਾ ਪਾਰਟੀਆਂ ਤੇ ਕੀਰਤਨੀ ਜਥਿਆਂ ਨੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਈ। ਜਦੋਂ ਨਗਰ ਕੀਰਤਨ ਇਲਾਕੇ ਦੀ ਪਰਿਕਰਮਾ ਕਰਦਾ ਹੋਇਆ ਵੱਖ-ਵੱਖ ਪਿੰਡਾਂ ‘ਚ ਪੁੱਜਾ ਤਾਂ ਪਿੰਡਾਂ ਦੀ ਸੰਗਤ ਨੇ ਰਸਤਿਆਂ ਨੂੰ ਪੂਰੀ ਤਰ੍ਹਾਂ ਸਾਫ ਕਰਕੇ, ਫੁੱਲਾਂ ਦੀ ਵਰਖਾ ਕੀਤੀ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ।
ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸ਼ਾਮ ਮੌਕੇ ਦੀਵਾਨ ਸਜਾਏ ਜਾਣਗੇ ਤੇ ਸਭਾ ਦੇ ਆਖਰੀ ਦਿਨ 24 ਨਵੰਬਰ ਨੂੰ ਕਥਾਵਾਚਕ, ਇੰਟਰਨੈਸ਼ਨਲ ਢਾਡੀ ਜਥੇ, ਕਵੀਸ਼ਰੀ ਜਥੇ, ਕੀਰਤਨੀਏ ਜਥੇ ਸੰਗਤ ਨੂੰ ਗੁਰੂ ਗੰ੍ਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਨਿਹਾਲ ਕਰਨਗੇ।


