ਪੱਤਰ ਪੇ੍ਰਰਕ, ਖੰਨਾ : ਥਾਣਾ ਸਦਰ ‘ਚ ਪਿੰਡ ਖੱਟੜਾ ਦੀ ਰਹਿਣ ਵਾਲੀ ਇੱਕ ਲੜਕੀ ਦੀ ਸ਼ਿਕਾਇਤ ‘ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਚ ਉਸੇ ਪਿੰਡ ਦੇ ਹੀ ਪਰਮਿੰਦਰ ਸਿੰਘ ਲਾਡਾ ਤੇ ਗੁਰਜੀਤ ਸਿੰਘ ਮੋਹਾਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਲੜਕੀ ਅਨੁਸਾਰ 20 ਨਵੰਬਰ ਨੂੰ ਪਰਮਿੰਦਰ ਸਿੰਘ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਉਸ ਨੇ ਅਜਿਹਾ ਕਰਨ ਦਾ ਕਾਰਨ ਪੁੱਿਛਆ ਤਾਂ ਪਰਮਿੰਦਰ ਚੁੱਪਚਾਪ ਉਥੋਂ ਚਲਾ ਗਿਆ। ਬਾਅਦ ‘ਚ ਗੁਰਜੀਤ ਸਿੰਘ ਮੋਹਣਾ ਆ ਗਿਆ ਤੇ ਬਹਿਸ ਕਰਨ ਲੱਗ ਗਿਆ। ਉਹ ਪੁੱਛਣ ਲੱਗਾ ਕਿ ਉਸ ਨੇ ਪਰਮਿੰਦਰ ਨੂੰ ਮਾੜਾ ਕਿਉਂ ਬੋਲਿਆ ਹੈ ਤੇ ਉਸ ਨੂੰ ਕਮੀਜ਼ ਤੋਂ ਫੜ ਲਿਆ ਤੇ ਅਸ਼ਲੀਲ ਹਰਕਤਾਂ ਕਰਨ ਲੱਗਾ, ਜਿਸ ‘ਤੇ ਖੰਨਾ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


