ਨਿਠਾਰੀ ਕਾਂਡ : ਪੰਧੇਰ ਅਤੇ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ

ਨਵੀਂ ਦਿੱਲੀ,: ਸਨਸਨੀਖ਼ੇਜ਼ ਅਤੇ ਬਹੁ ਚਰਚਿਤ ਨਿਠਾਰੀ ਕਾਂਡ ਨਾਲ ਸਬੰਧਤ ਇਕ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਘਰੇਲੂ ਨੌਕਰ ਸੁਰਿੰਦਰ ਕੋਲੀ ਨੂੰ ਮੌਤ ਦੀ ਸੁਣਾਈ।ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾੜੀ ਨੇ ਘਰੇਲੂ ਨੌਕਰਾਣੀ ਪਿੰਕੀ ਸਰਕਾਰ (12) ਦੀ ਹਤਿਆ ਦੇ ਦੋਸ਼ ਹੇਠ ਦੋਹਾਂ ਨੂੰ ਸਜ਼ਾ ਏ ਮੌਤ ਦੀ ਸਜ਼ਾ ਸੁਣਾਈ। ਸੀਬੀਆਈ ਦੇ ਬੁਲਾਰੇ ਆਰ.ਕੇ. ਗੌੜ ਨੇ ਦਸਿਆ ਕਿ ਪੰਧੇਰ ਅਤੇ ਕੋਲੀ ਨੂੰ ਇਸ ਮਾਮਲੇ ਵਿਚ ਅਗ਼ਵਾ, ਬਲਾਤਕਾਰ ਅਤੇ ਹਤਿਆ ਦਾ ਦੋਸ਼ੀ ਠਹਿਰਾਇਆ ਗਿਆ।

ਪੁਲਿਸ ਨੇ 29 ਦਸੰਬਰ 2006 ਨੂੰ ਨੋਇਡਾ ਦੇ ਨਿਠਾਰੀ ਇਲਾਕੇ ਵਿਚ ਸਥਿਤ ਪੰਧੇਰ ਦੇ ਘਰ ਵਿਚੋਂ 19 ਮਨੁੱਖੀ ਕੰਕਾਲ ਬਰਾਮਦ ਕੀਤੇ ਸਨ। ਪੰਧੇਰ ਅਤੇ ਕੋਲੀ ਵਿਰੁਧ 19 ਮਾਮਲਿਆਂ ਵਿਚੋਂ 16 ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਜਦਕਿ ਤਿੰਨ ਮਾਮਲਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿਤਾ ਗਿਆ। ਜ਼ਿਆਦਾਤਰ ਕੰਕਾਲ ਘੱਟ ਉਮਰ ਦੀਆਂ ਲੜਕੀਆਂ ਦੇ ਸਨ। ਪਿੰਕੀ ਸਰਕਾਰ ਮਾਮਲੇ ਤੋਂ ਪਹਿਲਾਂ ਦੋਹਾਂ ਨੂੰ 9 ਮਾਮਲਿਆਂ ਵਿਚ ਦੋਸ਼ੀ ਠਹਿਰਾਉਂÎਦਿਆਂ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਸੱਤ ਮਾਮਲੇ ਅਜੇ ਵੀ ਵੱਖ ਵੱਖ ਪੜਾਵਾਂ ਵਿਚ ਚੱਲ ਰਹੇ ਹਨ। ਹੁਣ ਤਕ ਪੰਧੇਰ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.