Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਲੁਟੇਰਿਆਂ ਵੱਲੋਂ ਪ੍ਰਵਾਸੀ ਪੰਜਾਬੀ ਦਾ ਕਤਲ-ਪਤਨੀ ਜ਼ਖ਼ਮੀ

By Admin Published 1 min read

ਸੋਨਾ ਅਤੇ ਨਕਦੀ ਲੈ ਕੇ ਫਰਾਰ

ਮੋਗਾ:-ਪਿੰਡ ਤਾਰੇਵਾਲਾ ਵਿਖੇ ਘਰ ਦੇ ਪਿਛਲੇ ਪਾਸਿਓਾ ਘਰ ਟੱਪ ਕੇ ਅੰਦਰ ਆਏ ਲੁਟੇਰਿਆਂ ਨੇ ਪ੍ਰਵਾਸੀ ਭਾਰਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਅਤੇ ਉਸ ਦੀ ਪਤਨੀ ਨੂੰ ਸਖ਼ਤ ਜ਼ਖ਼ਮੀ ਕਰਨ ਤੋਂ ਬਾਅਦ ਘਰ ‘ਚ ਪਿਆ 8 ਤੋਲੇ ਸੋਨਾ, ਨਕਦੀ ਅਤੇ ਡਾਲਰ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ (66) ਪੁੱਤਰ ਲਛਮਣ ਸਿੰਘ ਵਾਸੀ ਤਾਰੇਵਾਲਾ ਜੋ ਕਿ ਪਿਛਲੇ 10 ਸਾਲ ਤੋਂ ਮਨੀਲਾ ਵਿਖੇ ਰਹਿੰਦਾ ਸੀ ਅਤੇ ਉਹ ਆਪਣੀ ਪਤਨੀ ਨਾਲ ਜਨਵਰੀ ਮਹੀਨੇ ‘ਚ ਆਪਣੇ ਪਿੰਡ ਤਾਰੇਵਾਲਾ ਆਇਆ ਸੀ। ਬੀਤੀ ਦੇਰ ਰਾਤ ਜਿਉਂ ਹੀ ਉਹ ਘਰ ‘ਚ ਸੁੱਤੇ ਤਾਂ ਲੁਟੇਰੇ ਘਰ ਦੇ ਪਿਛਲੇ ਪਾਸਿਓ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਲੁੱਟ ਦੀ ਨੀਅਤ ਨਾਲ ਪ੍ਰਵਾਸੀ ਪੰਜਾਬੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਨਾਲ ਹੀ ਉਸ ਦੀ ਪਤਨੀ ਬਲਜੀਤ ਕੌਰ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਅਤੇ ਉਹ ਬੇਹੋਸ਼ ਹੋ ਗਏ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp