ਪੱਤਰ ਪੇ੍ਰਰਕ, ਖੰਨਾ : ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਅਧੀਨ ਪੁਲਿਸ ਵੱਲੋਂ ਇਕ ਅਣਪਛਾਤੇੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਰਾਹੀਂ ਲੜਕੀ ਦੇ ਪਿਤਾ ਨੇ ਦੱਸਿਆ ਸਵੇਰੇ ਜਦੋਂ ਉਹ ਉਠਿਆ ਤਾਂ ਦੇਖਿਆ ਉਸ ਦੀ ਛੋਟੀ ਲੜਕੀ, ਜਿਸ ਦੀ ਉਮਰ ਕਰੀਬ 16 ਸਾਲ ਹੈ, ਕਮਰੇ ‘ਚ ਨਹੀਂ ਸੀ। ਮੇਨ ਗੇਟ ਦਾ ਜਿੰਦਰਾ ਬੰਦ ਸੀ, ਜਿਸ ਦੀ ਕਾਫੀ ਭਾਲ ਕੀਤੀ, ਜੋ ਕਿਤੇ ਨਹੀਂ ਮਿਲੀ। ਉਸ ਦੀ ਲੜਕੀ ਦਾ ਮੋਬਾਈਲ ਵੀ ਸਵਿੱਚ ਬੰਦ ਹੈ। ਉਸ ਦੀ ਲੜਕੀ ਨੂੰ ਕੋਈ ਨਾ ਮਾਲੂਮ ਵਿਅਕਤੀ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।