ਬੇਗੂਸਰਾਏ:-ਬੇਗੂਸਰਾਏ ਜ਼ਿਲ੍ਹੇ ਵਿਚ ਇਕ ਨੌਜਵਾਨ ਮੁਹੰਮਦ ਕਾਸਿਮ ਨੂੰ ਕਥਿਤ ਨਾਂ ਪੁੱਛਣ ਮਗਰੋਂ ਗੋਲੀ ਮਾਰ ਦਿੱਤੀ ਗਈ।ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।ਜ਼ਖ਼ਮੀ ਨੌਜਵਾਨ ਵੱਲੋਂ ਘਟਨਾ ਬਾਰੇ ਦੱਸਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।ਖ਼ਾਨਜਹਾਂਪੁਰ ਪਿੰਡ ਦੇ ਵਾਸੀ ਕਾਸਿਮ ਨੂੰ ਕੁੰਭੀ ਪਿੰਡ ’ਚ ਇਸੇ ਪਿੰਡ ਦੇ ਰਾਜੀਵ ਯਾਦਵ ਨੇ ਗੋਲੀ ਮਾਰੀ ਗਈ ਹੈ।ਪੀੜਤ ਨੇ ਵੀਡੀਓ ਵਿਚ ਦੱਸਿਆ ਕਿ ਉਸ ਨੂੰ ਨਾਂ ਪੁੱਛਿਆ ਗਿਆ ਤੇ ਨਾਂ ਦੱਸਣ ’ਤੇ ਗੋਲੀ ਮਾਰ ਦਿੱਤੀ।ਰਾਜੀਵ ਨੇ ਉਸ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ।ਕਾਸਿਮ ਦੀ ਪਿੱਠ ਵਿਚ ਗੋਲੀ ਲੱਗੀ ਹੈ ਤੇ ਪੁਲੀਸ ਮੁਲਾਜ਼ਮ ਉਸ ਨੂੰ ਹਸਪਤਾਲ ਲੈ ਕੇ ਗਏ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


