Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ‘ਚ ਵਾਧਾ ਨਾ ਕੀਤੇ ਜਾਣ ਦੀ ਸੰਭਾਵਨਾ

By Admin Published 2 min read

ਓਟਵਾ:ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਵੱਲੋਂ ਇੱਕ ਵਾਰੀ ਫਿਰ ਵਿਆਜ਼ ਦਰਾਂ ਵਿੱਚ ਕੋਈ ਵਾਧਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਵੀ ਲੱਗਦਾ ਹੈ ਕਿ ਨੇੜ ਭਵਿੱਖ ਵਿੱਚ ਵੀ ਉਹ ਇਨ੍ਹਾਂ ਦਰਾਂ ਨਾਲ ਕੋਈ ਛੇੜਛਾੜ ਨਹੀਂ ਕਰਨਗੇ।
ਪਾਲਿਸੀ ਸਬੰਧੀ ਇਹ ਐਲਾਨ ਅਜਿਹੇ ਵਿੱਚ ਕੀਤਾ ਜਾਣ ਵਾਲਾ ਹੈ ਜਦੋਂ ਅਰਥਚਾਰੇ ਨੇ ਆਪਣੀ ਰਫਤਾਰ ਫੜ੍ਹਨ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਤੋਂ ਬਾਅਦ ਅਰਥਚਾਰਾ ਥੋੜ੍ਹਾ ਡਗਮਗਾਇਆ ਜ਼ਰੂਰ ਸੀ। ਪਿਛਲੇ ਮਹੀਨੇ ਪੋਲੋਜ਼ ਨੇ ਪਾਲਿਸੀ ਸਬੰਧੀ ਲਏ ਗਏ ਫੈਸਲੇ ਵਿੱਚ ਵਿਆਜ਼ ਦਰਾਂ ਨੂੰ 1.75 ਫੀ ਸਦੀ ਹੀ ਰੱਖਿਆ ਸੀ ਤੇ ਇਨ੍ਹਾਂ ਵਿੱਚ ਵਾਧੇ ਦੀਆਂ ਕਿਆਸਅਰਾਈਆਂ ਨੂੰ ਦਰਕਿਨਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਉਸ ਸਮੇਂ ਇਹ ਵੀ ਆਖਿਆ ਸੀ ਕਿ ਅਰਥਚਾਰੇ ਦੀ ਮੱਠੀ ਹੋਈ ਰਫਤਾਰ ਅਸਥਾਈ ਹੈ। ਇਸ ਗਿਰਾਵਟ ਕਾਰਨ ਸੈਂਟਰਲ ਬੈਂਕ ਨੂੰ ਆਪਣੀ 2019 ਦੀ ਵਿਕਾਸ ਸਬੰਧੀ ਪੇਸ਼ੀਨਿਗੋਈ ਵਿੱਚ ਵੀ ਕਟੌਤੀ ਕਰਨੀ ਪਈ ਸੀ। 2017-18 ਵਿੱਚ ਅਰਥਚਾਰੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਸੀ। ਬਹੁਤੇ ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਇਸ ਸਾਲ ਦੇ ਅੰਤ ਤੱਕ ਤੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp