ਸਟਾਫ ਰਿਪੋਰਟਰ, ਖੰਨਾ : ਥਾਣਾ ਸਦਰ ਖੰਨਾ ਪੁਲਿਸ ਨੂੰ 24 ਸਾਲਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋਈ। ਮਿ੍ਤਕ ਦੀ ਪਛਾਣ ਹਰਪ੍ਰਰੀਤ ਸਿੰਘ ਵਾਸੀ ਪਿੰਡ ਮਾਣਕਮਾਜਰਾ ਥਾਣਾ ਸਦਰ ਖੰਨਾ ਵਜੋਂ ਹੋਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਥਾਣਾ ਸਦਰ ਦੇ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਨੇ ਦੱਸਿਆ ਹਰਪ੍ਰਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ 19 ਨਵੰਬਰ ਨੂੰ ਗੁੰਮਸ਼ੁਦਾ ਦੀ ਰਿਪੋਰਟ ਥਾਣੇ ਲਿਖਵਾਈ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਉਨ੍ਹਾਂ ਆਪਣੇ ਲੜਕੇ ਦੀ ਕਾਫੀ ਭਾਲ ਕੀਤੀ ਪਰ ਕਿਤੋਂ ਨਹੀਂ ਮਿਲਿਆ, ਜਿਸ ਦੀ ਲਾਸ਼ ਪੁਲਿਸ ਨੂੰ ਸਰਹੰਦ ਨਹਿਰ ‘ਚੋਂ ਬਰਾਮਦ ਹੋਈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।