ਅਮਿਤ ਕੱਕੜ, ਅਮੀਰ ਖ਼ਾਸ : ਪੰਜਾਬ ਸਰਕਾਰ ਦੁਆਰਾ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਫ਼ਾਜ਼ਿਲਕਾ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਏਆਰ ਸ਼ਰਮਾ ਜਲਾਲਾਬਾਦ ਦੀ ਅਗਵਾਈ ਵਿੱਚ ਐਸਆਈ ਗੁਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਦੇ ਨਾਲ ਚੌਕੀ ਘੁਬਾਇਆ ਇੰਚਰਾਜ ਹਰਦੇਵ ਸਿੰਘ ਬੇਦੀ ਸਣੇ ਸਮੇਤ ਪੁਲਿਸ ਪਾਰਟੀ ਵੱਲੋਂ ਲੁਟੇਰਿਆਂ ਨੂੰ ਕਰੀਬ ਇਕ ਘੰਟੇ ਵਿਚ ਟਰੇਸ ਕਰਕੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਲੁੱਟ ਦੇ ਮਾਮਲੇ ਸਬੰਧੀ ਪ੍ਰਰੈਸ ਕਾਨਫਰੰਸ ਕਰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਪੀ.ਡੀ ਮਨਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਾਰਾ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲਿਖਾਇਆ ਕਿ ਉਹ ਸੰਜੀਵ ਕੁਮਾਰ ਕੰਪਨੀ ਸਰਾਬ ਠੇਕੇਦਾਰਾਂ ਨਾਲ ਲੱਗਿਆ ਹੋਇਆ ਹੈ ਅਤੇ ਜਿਸ ਦਾ ਕੰਮ ਸੀ ਕਿ ਉਹ ਸਾਰੀਆਂ ਸ਼ਰਾਬ ਦੀਆਂ ਬ੍ਾਂਚਾਂ ਤੋਂ ਕੈਸ਼ ਇਕੱਠਾ ਕਰਕੇ ਠੇਕੇਦਾਰ ਦਫਤਰ ਜਲਾਲਾਬਾਦ ਵਿਖੇ ਜਮਾ ਕਰਵਾ ਦਿੰਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਅੱਜ ਪਿੰਡ ਮਿੱਡਾ, ਪੀਰੇ ਕੇ ਉਤਾੜ, ਸਥਾਜ ਕੇ (ਪ੍ਰਭਾਤ ਸਿੰਘ ਵਾਲਾ ) ਢੰਡੀ ਖੁਰਦ ਤੋਂ ਕੈਸ਼ ਲੈ ਕੇ ਆਪਣੀ ਐਕਟਿਵਾ ਦੀ ਡਿੱਗੀ ਵਿੱਚ ਰੱਖ ਲਿਆ ਅਤੇ ਜਲਾਲਾਬਾਦ ਨੂੰ ਆ ਰਿਹਾ ਸੀ ਜੋ ਕੁੱਲ ਰਕਮ 31160 ਰੁਪਏ ਜਦ ਮੁਦੱਈ ਬਲਵੰਤ ਸਿੰਘ ਪਿੰਡ ਢੰਡੀ ਖੁਰਦ ਤੋਂ ਕਰੀਬ 1-1/2 ਕਿੱਲਾ ਅੱਗੇ ਗਿਆ ਤਾਂ ਤਿੰਨ ਵਿਅਕਤੀ ਖੜ੍ਹੇ ਸਨ ਤੇ ਜਿਨਾਂ੍ਹ ਨੇ ਇਨ੍ਹਾਂ ਨੂੰ ਕਰਾਸ ਕੀਤਾ ਤਾਂ ਇਹ ਅਣਪਛਾਤੇ ਵਿਅਕਤੀ ਨੇ ਮੋਟਰ ਸਾਈਕਲ ਐਕਟਿਵਾ ਦੇ ਨਾਲ ਲਗਾ ਕੇ ਰੋਕ ਲਿਆ ਤੇ ਐਕਟਿਵਾ ਦੀ ਚਾਬੀ ਕੱਢ ਲਈ ਅਤੇ ਕਾਪਾ ਕੱਢ ਕੇ ਤਿੰਨਾਂ ਵਿਅਕਤੀ ਨੇ ਐਕਟਿਵ ਵਿੱਚ ਪਈ ਕੈਂਸ਼ ਲੁੱਟ ਕੇ ਮੌਕੇ ਤੇ ਫਰਾਰ ਹੋ ਗਏ ਸੀ।
ਐੱਸਪੀ.ਡੀ ਮਨਜੀਤ ਸਿੰਘ ਨੇ ਕਿਹਾ ਕਿ ਜਿਸ ‘ਤੇ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਵੱਖ-ਵੱਖ ਸੋਰਸਰਾਂ ਰਾਹੀ ਪੁਲਿਸ ਲੱਗਭੱਗ 1 ਘੰਟੇ ‘ਚ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ‘ਚ ਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਖੋਹ ਕਰਨ ਵਾਲੇ ਮੁਲਜ਼ਮਾਂ ‘ਚ ਪੁਲਿਸ ਵੱਲੋਂ ਕਰਨ ਸਿੰਘ ਉਰਫ ਕਰਨੀ ਪੁੱਤਰ ਬਚਨ ਸਿੰਘ ਵਾਸੀ ਢਾਣੀ ਨੱਥਾ ਸਿੰਘ, ਬੱਬੂ ਸਿੰਘ ਉਰਫ ਪਰਮਜੀਤ ਸਿੰਘ ਉਰਫ ਪੰਮੀ ਪੁੱਤਰ ਬਲਕਾਰ ਸਿੰਘ ਿਛੰਦਰ ਸਿੰਘ ਉਰਫ ਕਾਕਾ ਪੁੱਤਰ ਹਰਮੇਸ਼ ਸਿੰਘ ਵਾਸੀਆਨ ਚੰਡੀ ਕਦੀਮ ਨੂੰ ਟਰੇਸ ਕਰਕੇ ਇਨ੍ਹਾਂ ਨੂੰ ਪਿੰਡ ਛਾਂਗਾ ਥਾਣਾ ਗੁਰੁਹਰਸਹਾਏ ਤੋਂ ਗਿ੍ਫਤਾਰ ਕੀਤਾ ਤੇ ਮੁਲਜ਼ਮਾਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਕਾਪਾ ਮੋਟਰ ਸਾਈਕਲ ਨੰਬਰੀ –ਪੀ.ਬੀ -61-ਡੀ 8926 ਸਮੇਤ 29750 ਰੁਪਏ ਬਰਾਮਦ ਕੀਤੇ ਤੇ ਲੁੱਟ ਕੀਤੇ ਗਏ ਪੈਸ਼ਿਆਂ ‘ਚ ਮੁਲਜ਼ਮਾਂ ਨੇ ਮੋਟਰਸਾਈਕਲ ਦੀ ਟੈਂਕੀ ਪੈਟਰੋਲ ਨਾਲ ਫੁੱਲ ਕਰਵਾਈ ਸੀ । ਇਸ ਮੌਕੇ ਡੀਐੱਸਪੀ ਏਆਰ ਸ਼ਰਮਾ, ਚੌਂਕੀ ਇੰਚਾਰਜ ਘੁਬਾਇਆ ਇੰਚਰਾਜ ਹਰਦੇਵ ਸਿੰਘ ਬੇਦੀ, ਗੁਰਜੀਤ ਸਿੰਘ ਥਾਣਾ ਸਦਰ ਜਲਾਲਾਬਾਦ ਹਾਜ਼ਰ ਸਨ।



