ਨਵੀਂ ਦਿੱਲੀ : Odd Even in Delhi : ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਔਡ-ਈਵਨ ਲੱਗਣ ਜਾ ਰਿਹਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 13 ਤੋਂ 20 ਨਵੰਬਰ ਤਕ ਔਡ-ਈਵਨ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਫੈਸਲਾ ਰਾਜਧਾਨੀ ‘ਚ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ ਲਿਆ ਹੈ। ਬੀਐੱਸ-3 ਪੈਟਰੋਲ ਤੇ ਬੀਐੱਸ-4 ਡੀਜ਼ਲ ਕਾਰਾਂ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਨਿਰਮਾਣ ਕਾਰਜਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 6ਵੀਂ, 9ਵੀਂ ਅਤੇ 11ਵੀਂ ਜਮਾਤ ਦੀਆਂ ਆਨਲਾਈਨ ਕਲਾਸਾਂ 10 ਨਵੰਬਰ ਤੱਕ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਾਇਮਰੀ ਸਕੂਲ 10 ਨਵੰਬਰ ਤਕ ਬੰਦ ਹਨ।

ਔਡ-ਈਵਨ ਕੀ ਹੈ?

ਦਿੱਲੀ ਦੀ ‘ਆਪ’ ਸਰਕਾਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਹਿਲਾਂ ਵੀ ਔਡ-ਈਵਨ ਸਕੀਮ ਲਾਗੂ ਕਰਦੀ ਰਹੀ ਹੈ। ਇਸ ਵਿੱਚ ਈਵਨ ਨੰਬਰ ਵਾਲੀਆਂ ਗੱਡੀਆਂ ਈਵਨ ਤਰੀਕ ਨੂੰ ਚੱਲਦੀਆਂ ਹਨ ਜਦੋਂਕਿ ਔਡ ਨੰਬਰ ਵਾਲੀਆਂ ਗੱਡੀਆਂ ਔਡ ਤਰੀਕ ਨੂੰ ਚਲਾਉਣ ਦੀ ਇਜਾਜ਼ਤ ਹੁੰਦੀ ਹੈ।