ਸਟਾਫ ਰਿਪੋਰਟਰ, ਖੰਨਾ : ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਪੜ੍ਹਾਈ ਦੇ ਨਾਲ ਨਾਲ ਸਹਾਇਕ ਕਿਰਿਆਵਾਂ ਲਈ ਵਿਦਿਆਰਥੀਆਂ ਦੀ ਸ਼ਖ਼ਸੀਅਤ ‘ਚ ਨਿਖਾਰ ਲੈ ਕੇ ਆਉਣ ਲਈ ਤੇ ਉਨ੍ਹਾਂ ਲਈ ਪੜਾਈ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜਨ ਦੇ ਉਦੇਸ਼ ਨਾਲ ਇੰਟਰ ਹਾਊਸ ‘ਸਪੋਰਟਸ ਕੁਇਜ਼’ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਚਾਰੇ ਹਾਊਸਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਪੰਜ ਪੰਜ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਸਟੇਜ ਸੰਚਾਲਨ ਡੀਪੀਈ ਗੁਰਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਕੀਤਾ ਜਦਕਿ ਸਕੋਰ ਬੋਰਡ ਲਿਖਣ ਦੀ ਡਿਊਟੀ ਅਨੁਰੀਤ ਕੌਰ ਨੇ, ਸਾਊਂਡ ਮੈਨੇਜਮੈਂਟ ਮਨਦੀਪ ਸਿੰਘ ਤੇ ਜੱਜਾਂ ਦੀ ਭੂਮਿਕਾ ਸਵਰਨਜੀਤ ਕੌਰ, ਸੁਰਜੀਤ ਕੌਰ ਤੇ ਜਸਪ੍ਰਰੀਤ ਕੌਰ ਨੇ ਨਿਭਾਈ।
ਉਪਰੰਤ ਸਕੂਲ ਪਿੰ੍ਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਤੀਸਰਾ ਹਾਊਸ ਬਾਬਾ ਜ਼ੋਰਾਵਰ ਸਿੰਘ ਜੀ ਇਸ ਮੁਕਾਬਲੇ ‘ਚੋਂ 14 ਅੰਕ ਲੈ ਕੇ ਜੇਤੂ ਰਹਿੰਦੇ ਹੋਏ ਪਹਿਲੇ ਨੰਬਰ ‘ਤੇ ਤੇ ਦੂਸਰਾ ਸਥਾਨ ਚੌਥਾ ਹਾਊਸ ਬਾਬਾ ਫ਼ਤਹਿ ਸਿੰਘ ਜੀ ਰਿਹਾ।
ਜੇਤੂ ਹਾਊਸ ‘ਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਵੀਰ ਕੌਰ, ਗਿਆਰਵੀਂ ਜਮਾਤ ਦਾ ਵਿਦਿਆਰਥੀ ਪਰਮਵੀਰ ਸਿੰਘ, ਦਸਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰਰੀਤ ਕੌਰ, ਸੱਤਵੀਂ ਜਮਾਤ ਦੀ ਵਿਦਿਆਰਥਣ ਅਰਾਧਿਆ ਤੇ ਛੇਵੀਂ ਜਮਾਤ ਦਾ ਵਿਦਿਆਰਥੀ ਨਿਸ਼ਾਨ ਸਿੰਘ ਸ਼ਾਮਲ ਸਨ, ਜਿਸ ਕਰਕੇ ਸਮੂਹ ਹਾਊਸ ਦੇ ਨਾਲ ਸਬੰਧਤ ਅਧਿਆਪਕਾਂ ਤੇ ਹਾਊਸ ਕੈਪਟਨ ਤੇ ਹਾਊਸ ਇੰਚਾਰਜ ਨੂੰ ਜੱਜਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਪਿੰ੍ਸੀਪਲ ਨੇ ਕਿਹਾ ਅਜਿਹੇ ਪੋ੍ਗਰਾਮ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵਧੇਰੇ ਰੋਚਕ ਤੇ ਪ੍ਰਰੈਕਟੀਕਲ ਬਣਾਉਣ ‘ਚ ਸਹਾਈ ਹੁੰਦੇ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਸਮੂਹ ਸਕੂਲ ਨੂੰ ਮੁਬਾਰਕਬਾਦ ਦਿੱਤੀ।


