Ad-Time-For-Vacation.png

ਦਾਦੇ ਵੱਲੋਂ 130 ਸਾਲ ਪਹਿਲਾਂ ਲਈ ਕਿਤਾਬ ਪੋਤੀ ਨੇ ਮੋੜੀ

ਲੰਡਨ:-ਦਾਦੇ ਵੱਲੋਂ ਤਕਰੀਬਨ 130 ਸਾਲਾਂ ਪਹਿਲਾਂ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲਈ ਇਕ ਕਿਤਾਬ ਪੋਤੀ ਨੇ ਮੁਆਫ਼ੀ ਵਾਲੀ ਚਿੱਠੀ ਸਮੇਤ ਵਾਪਸ ਕੀਤੀ ਹੈ। ਇਸ ਔਰਤ ਨੇ ਚਿੱਠੀ ਵਿੱਚ ਲਿਖਿਆ ਕਿ ”ਲਗਦਾ ਹੈ ਕਿ ਤੁਹਾਡੇ ਸਾਬਕਾ ਵਿਦਿਆਰਥੀ ਨੇ ਇਹ ਕਿਤਾਬ ਚੋਰੀ ਕਰ ਲਈ ਸੀ।”ਐਲਿਸ ਗਿਲੇਟ (77) ਨੂੰ ਇੰਗਲੈਂਡ ਦੇ ਟੌਂਟਨ, ਸੋਮਰਸੈਟ ਵਿੱਚ ਆਪਣੇ ਮਰਹੂਮ ਪਤੀ ਦੀਆਂ ਨਿਸ਼ਾਨੀਆਂ ਹਟਾਉਂਦਿਆਂ ਡਾ. ਵਿਲੀਅਮ ਬੀ ਕਾਰਪੈਂਟਰ ਵੱਲੋਂ ਲਿਖੀ ‘ਦਿ ਮਾਈਕਰੋਸਕੋਪ ਐਂਡ ਇਟਸ ਰੈਵਲੇਸ਼ਨਜ਼’ ਪੁਸਤਕ ਲੱਭੀ। ਹਜ਼ਾਰ ਸਫ਼ਿਆਂ ਦੀ ਇਸ ਪੁਸਤਕ ਦੇ ਪੰਨੇ ਪਲਟਦਿਆਂ ਉਸ ਉਤੇ ਤਰੀਕ ਵਾਲੀ ਮੋਹਰ ਲੱਗੀ ਮਿਲੀ, ਜਿਸ ਉਤੇ ਦਰਸਾਇਆ ਗਿਆ ਸੀ ਕਿ ਇਹ ਪੁਸਤਕ ਹੇਅਰਫੋਰਡ ਕੈਥੇਡਰਲ ਸਕੂਲ ਤੋਂ 1886 ਵਿੱਚ ਉਧਾਰੀ ਲਈ ਗਈ ਸੀ। ਮੈਟਰੋ.ਕੋ.ਯੂਕੇ ਦੀ ਰਿਪੋਰਟ ਮੁਤਾਬਕ ਇਹ ਪੁਸਤਕ ਐਲਿਸ ਦੇ ਦਾਦਾ ਪ੍ਰੋ. ਆਰਥਰ ਬਾਇਕਾਟ, ਜਿਨ੍ਹਾਂ 1886 ਤੋਂ 1894 ਵਿਚਾਲੇ ਸਕੂਲੀ ਪੜ੍ਹਾਈ ਕੀਤੀ, ਨੇ ਉਧਾਰੀ ਲਈ ਸੀ। ਪ੍ਰੋ. ਆਰਥਰ ਵਿਲੱਖਣ ਪ੍ਰਕਿਰਤੀ ਤੇ ਰੋਗ ਵਿਗਿਆਨੀ ਸਨ।ਗਿਲੇਟ ਨੇ ਚਿੱਠੀ ਵਿੱਚ ਲਿਖਿਆ ਕਿ ਉਸ ਲਈ ਇਹ ਮੰਨਣਾ ਕਾਫ਼ੀ ਮੁਸ਼ਕਲ ਹੈ ਕਿ ਇਸ ਪੁਸਤਕ ਤੋਂ ਬਿਨਾਂ ਸਕੂਲ ਨੇ ਕਿਵੇਂ ਕੰਮ ਸਾਰਿਆ ਹੋਵੇਗਾ। ਇਹ ਸਕੂਲ ਕਿਤਾਬਾਂ ਵੱਧ ਸਮੇਂ ਤੱਕ ਰੱਖਣ ਦਾ ਕੋਈ ਖਰਚਾ ਨਹੀਂ ਲੈਂਦਾ ਪਰ ਜੇ ਗਿਲੇਟ ਨੂੰ ਅਦਾਇਗੀ ਕਰਨੀ ਪਈ ਤਾਂ ਜ਼ਿਆਦਾਤਰ ਲਾਇਬ੍ਰੇਰੀਆਂ ਦੇ 17 ਪੈਨੀ ਪ੍ਰਤੀ ਦਿਨ ਲੈਣ ਦੇ ਆਧਾਰ ਉਤੇ ਉਸ ਨੂੰ 7446 ਪੌਂਡ ਦਾ ਬਿੱਲ ਦੇਣਾ ਪੈ ਸਕਦਾ ਹੈ।

ਇਸ ਦੌਰਾਨ ਸਕੂਲ ਦੇ ਬੁਲਾਰੇ ਨੇ ਕਿਹਾ ਕਿ ਪੁਸਤਕ ਦੁਬਾਰਾ ਮਿਲਣਾ ਖ਼ੁਸ਼ੀ ਦੀ ਗੱਲ ਹੈ ਅਤੇ ਪੁਸਤਕ ਦਾ ਚੰਗੀ ਹਾਲਤ ਵਿੱਚ ਹੋਣਾ ਹੋਰ ਵੀ ਤਸੱਲੀਬਖ਼ਸ਼ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.