Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਵਿਦੇਸ਼ਾਂ ‘ਚ ਵਸੇ ਪਰਵਾਸੀਆਂ ਭਾਰਤੀਆਂ ਕੋਲ ਜਮ੍ਹਾ ਕਰੋੜਾਂ ਰੁਪਏ ਬਣਨਗੇ ਰੱਦੀ!

By Admin Published 2 min read

ਜਲੰਧਰ: ਜਿਹੜੇ ਪਰਵਾਸੀ ਭਾਰਤੀ ਅਪਣੇ ਨਾਲ ਵਿਦੇਸ਼ ਜਾਂਦੇ ਸਮੇਂ ਭਾਰਤੀ ਕਰੰਸੀ ਨਾਲ ਲੈ ਗਏ ਸੀ। ਉਨ੍ਹਾਂ ਵੀ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ।

ਹੁਣ ਪਰਵਾਸੀ ਭਾਰਤੀਆਂ ਦੀ ਮੁਸ਼ਕਲ ਇਹ ਹੈ ਕਿ ਉਹ ਅਪਣੇ ਨਾਲ ਲੈ ਗਏ ਭਾਰਤੀ ਕਰੰਸੀ ਨੂੰ ਜਮ੍ਹਾ ਕਰਾਉਣ ਦੇ ਲਈ ਭਾਰਤ ਵਾਪਸ ਨਹੀਂ ਆ ਸਕਦੇ ਹਨ। ਵਿਦੇਸ਼ਾਂ ਵਿਚ ਸਥਿਤ ਭਾਰਤੀ ਬੈਂਕ ਸ਼ਾਖਾਵਾਂ ਪਰਵਾਸੀ ਭਾਰਤੀਆਂ ਕੋਲੋਂ ਪੁਰਾਣੀ ਕਰੰਸੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਕੈਨੇਡਾ ਤੋਂ ਰਣਬੀਰ ਸਿਘੰ ਨੇ ਕਿਹਾ ਕਿ ਉਹ ਅਪਣੇ ਨਾਲ 10000 ਰੁਪਏ ਲੈ ਗਏ ਸੀ ਤਾਕਿ ਮੁੜ ਵਾਪਸ ਆਉਣ ‘ਤੇ ਉਨ੍ਹਾਂ ਏਅਰਪੋਰਟ ਤੋਂ ਟੈਕਸੀ ਲੈਣੀ ਜਾਂ ਹੋਰ ਜ਼ਰੂਰੀ ਕੰਮਾਂ ਦੇ ਲਈ ਭਾਰਤੀ ਕਰੰਸੀ ਦੇ ਲਈ ਤਰਸਣਾ ਨਾ ਪਵੇ। ਪ੍ਰੰਤੂ ਹੁਣ ਸਮਝਦੇ ਹਨ ਕਿ ਇਹ 10000 ਰੁਪਏ ਉਨ੍ਹਾਂ ਦੇ ਕਿਸੇ ਕੰਮ ਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਪਰਵਾਸੀ ਭਾਰਤੀਆਂ ਦੇ ਲਈ ਕੋਈ ਵਿਸੇਸ਼ ਨੀਤੀ ਦਾ ਐਲਾਨ ਨਹੀਂ ਕਰਦੀ ਹੈ ਤਾਂ ਇਹ ਕਰੰਸੀ ਕਿਸੇ ਕੰਮ ਨਹੀਂ ਆ ਸਕੇਗੀ।

ਇੰਗਲੈਂਡ ਵਿਚ ਵਸੇ ਪੰਜਾਬ ਦਲਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਰਵਾਸੀ ਭਾਰਤੀਆਂ ਨੂੰ ਰਾਹਤ ਦੇਣ ਦੇ ਲਈ ਉਨ੍ਹਾਂ ਦੇ ਕੋਲ ਜਮ੍ਹਾ ਭਾਰਤੀ ਕਰੰਸੀ ਵਿਦੇਸ਼ਾਂ ਵਿਚ ਸਥਿਤ ਭਾਰਤੀ ਬੈਂਕਾਂ ਵਿਚ ਜਮ੍ਹਾ ਕਰਾਉਣ ਦਾ ਹੱਢ ਕੱਢਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਵਿਸ਼ਵ ਭਰ ਵਿਚ ਵਸੇ ਪਰਵਾਸੀ ਭਾਰਤੀਆਂ ਦੇ ਕੋਲ ਮੌਜੂਦ ਕਰੋੜਾਂ ਰੁਪਏ ਦੀ ਭਾਰਤੀ ਕਰੰਸੀ ਰੱਦੀ ਬਣ ਜਾਵੇਗੀ। ਜਿਸ ਦਾ ਖਮਿਆਜ਼ਾ ਪਰਵਾਸੀ ਭਾਰਤੀਆਂ ਨੂੰ ਭੁਗਤਣਾ ਪਵੇਗਾ।

ਦੂਜੇ ਪਾਸੇ ਪੰਜਾਬ ਆਏ ਐਨਆਰਆਈ ਵੀ ਨਿਰਾਸ਼ ਹਨ। ਉਹ ਵੀ ਹੁਣ ਪੰਜਾਬ ਤੋਂ ਵਾਪਸੀ ਦਾ ਰੁਖ ਕਰ ਰਹੇ ਹਨ। ਉਨ੍ਹਾਂ ਨੇ ਬੈਂਕਾਂ ਤੋਂ ਉਨ੍ਹਾਂ ਦੇ ਖਾਤਿਆਂ ਤੋਂ ਭਾਰਤੀ ਰੁਪਏ ਨਹੀਂ ਮਿਲ ਰਹੇ ਹਨ। ਉਨ੍ਹਾਂ ਨੇ ਬਾਜ਼ਾਰਾਂ ਤੋਂ ਖਰੀਦੋ ਫਰੋਖਤ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਬੈਂਕਾਂ ਦੇ ਕੋਲ ਨਕਦੀ ਨਹੀ ਹੈ। ਅਜਿਹੇ ਸਥਿਤੀ ਵਿਚ ਐਨਆਰਆਈਜ਼ ਨੂੰ ਵੀ ਹਰ ਹਫ਼ਤੇ 10000 ਰੁਪਏ ਲੈਣ ਦੇ ਨਿਰਦੇਸ਼ ਰਿਜ਼ਰਵ ਬੈਂਕ ਨੇ ਦਿੱਤੇ ਸਨ। ਪ੍ਰੰਤੂ ਉਨ੍ਹਾਂ ‘ਤੇ ਕੋਈ ਅਮਲ ਨਹੀਂ ਹੋ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp