Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਭਾਰਤੀ ਸਰਹੱਦ ਨੇੜੇ ਚੀਨੀ ਸੈਨਾ ਦਾ ਵੱਡਾ ਸੈਨਿਕ ਅਭਿਆਸ

By Admin Published 1 min read

ਪੇਈਚਿੰਗ — ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ) ਨੇ ਸ਼ਿਨਜਿਆਂਗ ਦੇ ਪੱਛਮੀ ਇਲਾਕੇ ‘ਚ ਇਕ ਵੱਡਾ ਸੈਨਿਕ ਅਭਿਆਸ ਸ਼ੁਰੂ ਕੀਤਾ ਹੈ। ਇਹ ਇਲਾਕਾ ਭਾਰਤ ਭਾਰਤ ਅਤੇ ਪਾਕਿਸਤਾਨ ਸਮੇਤ ਕਈ ਦੂਸਰੇ ਦੇਸ਼ਾਂ ਦੀ ਸਰਹੱਦ ਨਾਲ ਜੁੜਿਆ ਹੋਇਆ ਹੈ। ਪੀ. ਐੱਲ. ਏ ਦੀ ਪੱਛਮੀ ਕਮਾਨ ਵਲੋਂ ਕੀਤੇ ਜਾ ਰਹੇ ਇਸ ਸੈਨਿਕ ਅਭਿਆਸ ‘ਚ ਚੀਨ ਦੇ 10,000 ਤੋਂ ਜ਼ਿਆਦਾ ਸੈਨਿਕ ਹਿੱਸਾ ਲੈ ਰਹੇ ਹਨ।

ਚੀਨ ਦੀ ਸਰਕਾਰੀ ਅਖਬਾਰ ਪੀਪਲਸ ਡੇਲੀ ਅਨੁਸਾਰ, ਇਸ ਅਭਿਆਸ ‘ਚ ਖੁਦ ਨੂੰ ਲੁਕੋਣਾ, ਖੁਫੀਆ ਜਾਣਕਾਰੀ ਇਕੱਠਾ ਕਰਨਾ, ਦੁਸ਼ਮਣ ਬਾਰੇ ਜਾਣਕਾਰੀ ਜੁਟਾਉਣਾ ਅਤੇ ਕਾਊਂਟਰ ਅਟੈਕ ਕਰਨ ਦੇ ਗੁਰ ਅਜ਼ਮਾਏ ਜਾ ਰਹੇ ਹਨ। ਹਾਲਾਂਕਿ ਅਖਬਾਰ ‘ਚ ਇਸ ਸੈਨਿਕ ਅਭਿਆਸ ਦੀ ਨਿਸ਼ਚਿਤ ਜਗ੍ਹਾ ਨਹੀਂ ਦੱਸੀ ਗਈ ਹੈ, ਪਰ ਜ਼ਾਹਿਰ ਹੈ ਕਿ ਇਸ ਦੇ ਫੋਕਸ ਭਾਰਤ ‘ਤੇ ਹੀ ਹੈ ਕਿਉਂਕਿ ਇਸ ਇਲਾਕੇ ‘ਚ ਚੀਨ ਦਾ ਸਰਹੱਦ ਵਿਵਾਦ ਸਿਰਫ ਭਾਰਤ ਨਾਲ ਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp