Ad-Time-For-Vacation.png

‘ਦਸਮ ਪ੍ਰਕਾਸ਼ ਯਾਤਰਾ’ ਬਚਿੱਤਰ ਨਾਟਕ ਨੂੰ ਗੁਰੂ ਸਥਾਪਤ ਕਰਨ ਦੀ ਸਾਜ਼ਸ਼ : ਗਿ.ਜਾਚਕ

ਕੋਟਕਪੂਰਾ:- (ਗੁਰਿੰਦਰ ਸਿੰਘ) : ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 350 ਸਾਲਾ ਆਗਮਨ ਪੁਰਬ ਦੇ ਬਹਾਨੇ 21 ਅਕਤੂਬਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਮੁੰਬਈ ਤਕ ‘ਦਸਮ ਪ੍ਰਕਾਸ਼ ਯਾਤਰਾ’ ਦੇ ਨਾਂਅ ਹੇਠ ਕਥਿਤ ਦਸਮ ਗੰ੍ਰਥ ਦਾ ਜਲੂਸ ਕਢਿਆ ਜਾ ਰਿਹਾ ਹੈ। ਇਸ ਸਬੰਧੀ ਹਿੰਦੀ ਟੀ.ਵੀ. ਚੈਨਲਾਂ ‘ਤੇ ਪ੍ਰਚਾਰ ਹੋ ਰਿਹਾ ਹੈ ਕਿ ‘ਸਿੱਖਾਂ ਦੇ ਸ੍ਰੀ ਦਸਮ ਗੁਰੂ ਗੰ੍ਰਥ ਪਹਿਲੀ ਬਾਰ ਨਾਂਦੇੜ ਸੇ ਬਾਹਰ ਜਾ ਰਹੇ ਹੈਂ, ਮੁੰਬਈ ਕੇ ਤੀਨ ਗੁਰਦਵਾਰੋਂ ਮੇਂ ਇਸ ਕੇ ਸ੍ਰੀ ਅਖੰਡ ਪਾਠ ਹੌਂਗੇ।’

ਸਪੱਸ਼ਟ ਹੈ ਕਿ ਉਕਤ ਯਾਤਰਾ ਦਾ ਮਨੋਰਥ ਗੁਰਦਵਾਰਿਆਂ ਅਤੇ ਸਿੱਖਾਂ ਦੇ ਘਰਾਂ ‘ਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਥਾਂ ਕਥਿਤ ‘ਦਸਮ ਗੰ੍ਰਥ’ ਦਾ ਪ੍ਰਕਾਸ਼ ਕਰਨਾ ਹੈ, ਜਿਸ ਦਾ ਅਸਲ ਨਾਂਅ ਹੈ ‘ਬਚਿੱਤਰ ਨਾਟਕ’। ਰਾਜਸੀ ਸੁਆਰਥਾਂ ਤੇ ਦੁਨਿਆਵੀ ਪਦਾਰਥਾਂ ਦੀ ਨੀਂਦ ‘ਚ ਘੂਕ ਸੁੱਤੇ ਖ਼ਾਲਸਾ ਪੰਥ ਨੂੰ ਜਗਾਉਣ ਵਾਲੇ ਉਪਰੋਕਤ ਸ਼ਬਦ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਹਿੰਦਿਆਂ ਕਿਹਾ ਕਿ ਜੇ ਗੁਰੂ ਦੇ ਸਿੱਖ ਅਜੇ ਵੀ ਨਾ ਜਾਗੇ ਤਾਂ ਫ਼ਿਰ 400 ਸਾਲਾ ਪੁਰਬ ਤਕ ਪੰਜਾਬ ਦੇ ਖ਼ਾਲਸਈ ਤਖ਼ਤਾਂ ਉਪਰ ਵੀ ਦਸਮ ਗੰ੍ਰਥ ਸਥਾਪਤ ਹੋ ਜਾਏਗਾ। ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਵਿਖੇ ਵਾਰ ਦੁਰਗਾ ਦੀ ਕਥਾ ਕਰਾਉਣੀ ਵੀ ਇਸੇ ਹੀ ਸਾਜ਼ਸ਼ ਦੀ ਇਕ ਕੜੀ ਹੈ। ਗਿਆਨੀ ਜਾਚਕ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ‘ਦਸਮ ਗੰ੍ਰਥ ਯਾਤਰਾ’ ਦਾ ਸਮਰਥਨ ਕਰ ਰਹੀ ਡੇਰਾ ਚੌਕ ਮਹਿਤਾ ਦੀ ਉਹ ਦਮਦਮੀ ਟਕਸਾਲ ਜਿਸ ਦੇ ਪਹਿਲੇ ਆਗੂ ਗੁਰੂਡੰਮ ਵਿਰੁਧ ਸੰਘਰਸ਼ ਕਰਦੇ ਰਹੇ ਹਨ। ਗਿਆਨੀ ਜਾਚਕ ਅਨੁਸਾਰ ਵਿਰੋਧ ਹੈ ਉਸ ਚਾਣਕੀਆ ਕੁਟਿਲ ਨੀਤੀ ਦਾ, ਜਿਸ ਅਧੀਨ ਸਿੱਖਾਂ ਵਿਚਲੇ ਕੁੱਝ ਸੁਆਰਥੀ ਲੋਕਾਂ ਨੂੰ ਰਾਜਨੀਤਕ ਬੁਰਕੀਆਂ ਪਾ ਕੇ ਖ਼ਾਲਸਾ ਪੰਥ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ‘ਚ ਗਰਕ ਕਰਨ ਦਾ ਦਿਨ-ਰਾਤ ਯਤਨ ਕੀਤਾ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.