Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸੋਚ ਅਤੇ ਸਿਸਟਮ ਬਦਲੇ ਬਿਨਾਂ ਨਹੀਂ ਹੋਵੇਗਾ ਲੋਕਾਂ ਦਾ ਭਲਾ : ਮੰਗਤ ਰਾਏ ਬਾਂਸਲ

By Admin Published 2 min read

ਮੋਗਾ:-ਅਕਾਲੀਆਂ ਤੋਂ ਦੁਖੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਅੰਦਰ ਚਿੱਟਾ, ਸਮੈਕ ਅਤੇ ਹੋਰ ਨਸ਼ੇ ਸਰਕਾਰਾਂ ਦੀ ਦੇਣ ਹਨ। ਕਿਸਾਨ ਕਰਜ਼ੇ ਕਾਰਨ ਮਰ ਰਿਹਾ ਹੈ ਪਰ ਇਸ ਦਾ ਫ਼ਿਕਰ ਕਰਨ ਦੀ ਬਜਾਏ ਸਰਕਾਰ ਅਤੇ ਉਸ ਦੇ ਦਲਾਲ ਐਸ਼ਪ੍ਰਸਤੀ ਕਰਨ ‘ਚ ਲੱਗੇ ਹੋਏ ਹਨ। ਬਾਂਸਲ ਨੇ ਕਿਹਾ ਕਿ ਸਰਕਾਰ ਪੱਲੇਦਾਰਾਂ ਦੇ ਕੰਮਾਂ ਅਤੇ ਟਰੱਕ ਯੂਨੀਅਨਾਂ ਤੋਂ ਮੋਟਾ ਪੈਸੇ ਲੈ ਰਹੀ ਹੈ। ਅੱਜ ਸੂਬੇ ਅੰਦਰ ਫ਼ੈਕਟਰੀਆਂ, ਸ਼ੈਲਰ ਤਬਾਹ ਹੋ ਗਏ ਹਨ ਅਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਬਾਂਸਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਹੀਰਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ ਪਰ ਜਦ ਇਹ ਹੀਰਾ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਾ ਹੋਇਆ ਤਾਂ ਉਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ‘ਪੋਲ ਖੋਲ੍ਹ’ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਚਿੱਟੇ ਸਮੇਤ ਨਸ਼ੇ ਦਾ ਪੂਰਾ ਕਾਰੋਬਾਰ ਮਿੰਟਾਂ ਵਿਚ ਬੰਦ ਕਰਵਾ ਸਕਦੀ ਹੈ। ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੀ ਪਤਨੀ ਚੋਣ ਮੈਦਾਨ ਵਿਚ ਆਉਣਗੇ ਪਰ ਲੋਕਾਂ ਦੇ ਇਕੱਠ ਨੇ ਅੱਜ ਉਨ੍ਹਾਂ ਨੂੰ ਟਿਕਟ ਦੇ ਦਿਤੀ ਹੈ।  ਇਸ ਮੌਕੇ ਪ੍ਰੇਮ ਸਿੰਘ ਦੋਦੜਾ, ਪੱਲੇਦਾਰ ਯੂਨੀਅਨ ਦੇ ਜਰਨੈਲ ਸਿੰਘ ਖ਼ਾਲਸਾ, ‘ਆਪ’ ਛੱਡ ਕੇ ਆਏ ਗੁਰਜੰਟ ਸਿੰਘ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ, ਵਪਾਰੀ, ਕਿਸਾਨ, ਮਜ਼ਦੂਰ, ਔਰਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp