Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਕਾਰੋਬਾਰ Business

ਦੁਨੀਆਂ ਦੇ 100 ਵੱਡੇ ਅਮੀਰਾਂ ਵਿਚ ਸਾਡਾ ਇਕ ਵਪਾਰੀ ‘ਬਾਬਾ’ ਵੀ–ਬਾਬਾ ਰਾਮ ਦੇਵ!

By uscreative Published 3 min read

ਭਾਰਤ ਨੇ ਇਕ ਨਿਵੇਕਲੀ ਤਰ੍ਹਾਂ ਦੇ ਅਰਬਪਤੀ ਨੂੰ ਜਨਮ ਦਿਤਾ ਹੈ-ਬਾਬਾ ਰਾਮਦੇਵ ਤੇ ਉਸ ਦਾ ਇਕੱਲਾ ਸਾਥੀ ਜੋ ਕਿ ਦੁਨੀਆਂ ਦੇ 100 ਅਮੀਰਾਂ ਦੀ ਸੂਚੀ ਵਿਚ 47ਵੇਂ ਨੰਬਰ ਉਤੇ ਆ ਗਏ ਹਨ। ‘ਮੇਡ ਇਨ ਇੰਡੀਆ’ ਦੀ ਉਹ ਇਕ ਵਧੀਆ ਉਦਾਹਰਣ ਹਨ ਤੇ ਉਨ੍ਹਾਂ ਦੇ ਸਾਥੀ ਫ਼ਖ਼ਰ ਵੀ ਕਰ ਰਹੇ ਹਨ ਕਿ ਇਹ ਬੜੀ ਤੇਜ਼ ਰਫ਼ਤਾਰ ਨਾਲ ਕਾਮਯਾਬੀ ਦੀ ਪੌੜੀ ਸਿਰਫ਼ ਦੋ ਸਾਲਾਂ ਵਿਚ ਹੀ ਚੜ੍ਹ ਗਏ ਹਨ। ਇਸ ਉਤੇ ਜ਼ਿਆਦਾ ਫ਼ਖ਼ਰ ਤਾਂ ਭਾਜਪਾ ਨੂੰ ਹੀ ਹੋਵੇਗਾ ਕਿਉਂਕਿ ਇਹ ਉਸ ਦੀ ਮਦਦ ਦਾ ਨਤੀਜਾ ਹੀ ਹੈ ਜੋ ਦੁਨੀਆਂ ਸਾਹਮਣੇ ਆਇਆ ਹੈ। ਪਰ ਉਨ੍ਹਾਂ ਨੂੰ ਇਕ ਚਿੰਤਾ ਵੀ ਲੱਗ ਗਈ ਹੈ ਕਿਉਂਕਿ ਜਿਸ ਤਰ੍ਹਾਂ ਇਹ ਭਾਰਤੀ ਕੰਪਨੀ ਅਪਣਾ ਪ੍ਰਚਾਰ ਕਰ ਰਹੀ ਹੈ, ਉਹ ਮੋਦੀ ਜੀ ਦੇ ਸੁਪਨੇ ਦੀ ਪੱਟੀ ਵੀ ਮੇਸ ਸਕਦਾ ਹੈ। ਬਾਬਾ ਰਾਮਦੇਵ ਨੇ ਦੀਵਾਲੀ ਨੇੜੇ ਆਉਂਦੀ ਵੇਖ ਕੇ ਹੁਣ ਚੀਨ ਤੋਂ ਆਉਣ ਵਾਲੇ ਪਟਾਕਿਆਂ ਤੇ ਲਾਈਟਾਂ ਨੂੰ ਨਾ ਖ਼ਰੀਦਣ ਲਈ ਆਖਿਆ ਹੈ। ਇਸ ਦਾ ਕਾਰਨ ਇਹ ਹੈ ਕਿ ਚੀਨ, ਪਾਕਿਸਤਾਨ-ਭਾਰਤ ਵਿਚ ਚਲਦੀ ਜੰਗ ਵਿਚ, ਪਾਕਿਸਤਾਨ ਦਾ ਸਾਥ ਦੇ ਰਿਹਾ ਹੈ। ਇਸ ਮੁਹਿੰਮ ਦਾ ਪ੍ਰਚਾਰ ਬੱਚਿਆਂ ਦੇ ਸਕੂਲਾਂ ਵਿਚ ਜਾਂ ਫ਼ੋਨ ਉਤੇ ਸੰਦੇਸ਼ਾਂ ਰਾਹੀਂ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਸਵਦੇਸ਼ੀ ਜਾਗਰਣ ਮੰਚ (ਆਰ.ਐਸ.ਐਸ ਦੀ ਆਰਥਕ ਸੰਸਥਾ) ਨੇ ਅੱਗੇ ਚੁਕ, ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦੀ ਤਰਕੀਬ ਵੀ ਸੋਚ ਲਈ ਹੈ। ਪਿਛਲੇ ਸਾਲ ਚੀਨ ਤੋਂ 62 ਬਿਲੀਅਨ ਡਾਲਰ ਦੀ ਸਮੱਗਰੀ ਭਾਰਤ ਵਿਚ ਆਈ ਸੀ। ਇਸ ਉਤੇ ਰੋਕ ਲਗਾਏ ਜਾਣ ਦਾ ਫ਼ਾਇਦਾ ਕਿਸੇ ਹੋਰ ਨੂੰ ਹੋਵੇ ਤਾਂ ਹੋਵੇ, ਨੁਕਸਾਨ ਭਾਰਤ ਦੀ ਛਵੀ ਨੂੰ ਹੋਵੇਗਾ। ਪਿਛਲੇ ਸਾਲ ਮੈਗੀ ਉਤੇ ਪਾਬੰਦੀ, ਜੋ ਅੰਤ ਵਿਚ ਠੀਕ ਵੀ ਸਾਬਤ ਨਾ ਹੋਈ, ਦਾ ਫ਼ਾਇਦਾ ਬਾਬਾ ਰਾਮਦੇਵ ਦੀ ਕੰਪਨੀ ਨੇ ਅਪਣੀਆਂ ‘ਆਟਾ ਨੂਡਲਜ਼’ ਬਣਾ ਕੇ ਲੈਣ ਦੀ ਕੋਸ਼ਿਸ਼ ਕੀਤੀ। ਪਰ ਇਹ ਨੂਡਲਜ਼ ਸਿਹਤਮੰਦ ਹੋਣ ਦਾ ਦਾਵਾ ਸਹੀ ਸਾਬਤ ਨਾ ਕਰ ਸਕੀਆਂ।

ਇਸ ਪ੍ਰਚਾਰ ਨੂੰ ਵੇਖ ਕੇ ਕਈ ਹੋਰ ਕੰਪਨੀਆਂ ਨੇ ਭਾਰਤ-ਪ੍ਰੇਮੀ ਤੇ ਦੇਸ਼-ਭਗਤ ਹੋਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿਤਾ ਹੈ, ਜਿਵੇਂ ਲੁਫ਼ਤਹਾਂਸਾ ਹਵਾਈ ਕੰਪਨੀ ਨੇ ਅਪਣੇ ਹਵਾਈ ਸਫ਼ਰ ਨੂੰ ਹੋਰ ਵੀ ਭਾਰਤੀ ਰੰਗ ਵਿਚ ਰੰਗਿਆ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਇਹ ਸੱਭ ਚੀਜ਼ਾਂ ਭਾਵੁਕ ਜਜ਼ਬਿਆਂ ਦਾ ਲਾਹਾ ਲੈਂਦੀਆਂ ਹਨ ਜਦਕਿ ਅਸੀ ਸਮਾਨ ਜਜ਼ਬਾਤੀ ਹੋ ਕੇ ਨਹੀਂ ਬਲਕਿ ਉਸ ਦੇ ਗੁਣ (ਕੁਆਲਟੀ) ਵੇਖ ਕੇ ਖ਼ਰੀਦਦੇ ਹਾਂ। ਜੇ ਬਾਬਾ ਰਾਮਦੇਵ ਜਾਂ ਕੋਈ ਵੀ ਕੰਪਨੀ ਅਪਣੇ ਗੁਣਾਂ ਦੇ ਆਧਾਰ ਉਤੇ ਵਿਦੇਸ਼ੀ ਕੰਪਨੀਆਂ ਨੂੰ ਮਾਤ ਦਿੰਦੀ ਹੈ ਤਾਂ ਉਸ ਦਾ ਸਵਾਗਤ ਹੈ। ਪਰ ਜੇ ਅਸੀ ਜਜ਼ਬਾਤ ਨੂੰ ਭੜਕਾ ਕੇ ਭਾਵੁਕਤਾ ਦੇ ਸਿਰ ਉਤੇ ਸਮੱਗਰੀ ਵੇਚਣ ਲੱਗ ਪਏ ਤਾਂ ਜਿਹੜਾ ਕੰਮ ਭਾਜਪਾ ਸਰਕਾਰ ਵਿਦੇਸ਼ੀ ਉਤਪਾਦਕਾਂ ਨੂੰ ਭਾਰਤ ਵਿਚ ਸੱਦਣ ਵਾਸਤੇ ਕਰ ਰਹੀ ਹੈ, ਉਹ ਤਾਂ ਠੱਪ ਹੀ ਹੋ ਜਾਵੇਗਾ। ਵਿਦੇਸ਼ੀ ਉਦਯੋਗ, ਭਾਰਤ ਦੀ ਸਰਕਾਰ ਵਲ, ਕੰਮ ਕਰਨ ਦੀਆਂ ਸਹੂਲਤਾਂ ਦੀ ਉਮੀਦ ਲਾਈ ਬੈਠਾ ਹੈ, ਉਸ ਵਿਚ ਜੇ ਹੁਣ ਧਰਮ ਤੇ ਨਕਲੀ ਦੇਸ਼-ਭਗਤੀ ਦੇ ਨਾਂ ਤੇ ਉਭਾਰੇ ਗਏ ਜਜ਼ਬਿਆਂ ਨੂੰ ‘ਵਪਾਰ’ ਦਾ ਨਾਂ ਦੇ ਦਿਤਾ ਗਿਆ ਤਾਂ ਸਰਕਾਰ ਵਾਸਤੇ ਬੜੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।-ਸਪੋਕਸਮੈਨ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp