ਪੱਤਰ ਪ੍ਰਰੇਰਕ, ਲੁਧਿਆਣਾ : ਸ਼ੁੱਕਰਵਾਰ ਨੂੰ ਡੇਂਗੂ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਡੇਂਗੂ ਕੇਸਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਮਿਤੀ 10 ਨਵੰਬਰ 2023 ਨੂੰ ਜ਼ਿਲ੍ਹੇ ਅੰਦਰ 25 ਕੇਸ ਡੇਗੂ ਨਾਲ ਪਾਜ਼ੇਟਿਵ ਆਏ ਹਨ, ਜਿਸ ਵਿੱਚ 21 ਕੇਸ ਸ਼ਹਿਰੀ ਖੇਤਰ ਤੇ 4 ਕੇਸ ਪੇਂਡੂ ਖੇੇਤਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜਿਲੇ ਵਿਚ 969 ਕੇਸ ਪਾਜੇਟਿਵ ਆ ਚੁੱਕੇ ਹਨ। ਜ਼ਿਲ੍ਹੇ ਅੰਦਰ ਕੁੱਲ ਐਕਟਿਵ ਕੇਸ 116 ਹਨ, ਜ਼ਿਨਾਂ ਵਿਚੋ 90 ਕੇਸ ਸ਼ਹਿਰੀ ਖੇਤਰ ਦੇ ਹਨ ਤੇ 26 ਕੇਸ ਪੇਡੂ ਖੇਤਰਾਂ ਦੇ ਹਨ। ਵੱਖ ਵੱਖ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੀਐੱਮਸੀ ਹਸਪਤਾਲ ‘ਚ 91 ਮਰੀਜ਼, ਦੀਪ ਹਸਪਤਾਲ ‘ਚ 15 ਮਰੀਜ਼, ਜੀਟੀਬੀ. ਹਸਪਤਾਲ ‘ਚ 3 ਮਰੀਜ਼, ਗਲੋਬਲ ਹਸਪਤਾਲ ‘ਚ 2, ਐੱਸਪੀਐੱਸ ਹਸਪਤਾਲ 2, ਸੀਐੱਮਸੀ. ਹਸਪਤਾਲ 2 ਤੇ ਸਿਵਲ ਹਸਪਤਾਲ ਵਿੱਚ 1 ਮਰੀਜ਼ ਜ਼ੇਰੇ ਇਲਾਜ ਹਨ। ਡੇਂਗੂ ਮੌਤਾਂ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਅੱਜ ਜ਼ਿਲ੍ਹੇ ‘ਚ ਡੇਂਗੂ ਨਾਲ ਕੋਈ ਵੀ ਸ਼ੱਕੀ ਮੌਤ ਨਹੀਂ ਹੋਈ ਹੈ ਤੇ ਅੱਜ ਤੱਕ ਜਿਲੇ ਵਿੱਚ ਡੇਗੂ ਨਾਲ ਸ਼ੱਕੀ ਮੌਤਾਂ ਦੀ ਗਿਣਤੀ 18 ਹੈ।