ਪੰਜਾਬੀ ਜਾਗਰਣ ਪ੍ਰਤੀਨਿਧ, ਜਗਰਾਓਂ : ਖੇਡਾਂ ਵਤਨ ਪੰਜਾਬ ਤੀਰ ਅੰਦਾਜੀ ਸਟੇਟ ਟੂਰਨਾਮੈਂਟ ਵਿੱਚ ਡੀਏਵੀ ਸਕੂਲ ਦੀਆਂ ਖਿਡਾਰਨਾਂ ਨੇ ਮੈਡਲ ਜਿੱਤ ਕੇ ਸਕੂਲ ਦਾ ਨਾ ਰੋਸ਼ਨ ਕੀਤਾ। ਪਿੰ੍ਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਇੰਡੀਅਨ ਰਾਉਂਡ ਤੀਰ ਅੰਦਾਜੀ ‘ਚ ਅਨੁੁਸ਼ਕਾ ਸ਼ਰਮਾ ਨੇ 20 ਮੀਟਰ , 30 ਮੀਟਰ ਤੇ ਤੀਰ ਚਲਾਉਂਦੇ ਹੋਏ ਤਿੰਨ ਕਾਂਸੀ ਦੇ ਤਗ਼ਮੇ ਪ੍ਰਰਾਪਤ ਕੀਤੇ ਤੇ 15 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੀ ਹਾਸਲ ਕੀਤੀ।

ਕੰਪਾਉਂਡ ਰਾਉਂਡ ਵਿੱਚ ਨੂਰ ਸ਼ਰਮਾ ਤੇ ਰੀਕਰਵ ਰਾਉਂਡ ‘ਚ ਅੰਕੁੁਰਪ੍ਰਰੀਤ ਕੌਰ ਨੇ ਵੀ ਕਾਂਸੀ ਦਾ ਤਗ਼ਮਾ ਜਿੱਤ ਕੇ 5 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਰਾਪਤ ਕੀਤੀ। ਸਕੂਲ ਪੁੱਜਣ ਤੇ ਪਿੰ੍ਸੀਪਲ ਵੇਦ ਵਰਤ ਪਲਾਹ ਤੇ ਸਕੂਲ ਸਟਾਫ਼ ਨੇ ਜੇਤੂ ਖਿਡਾਰਨਾਂ ਦਾ ਸਵਾਗਤ ਕੀਤਾ। ਖੇਡਾਂ ਵਿੱਚ ਆ ਰਹੀਆਂ ਜਿੱਤਾਂ ਲਈ ਪਿੰ੍ਸੀਪਲ ਵੱਲੋਂ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁੁਰਿੰਦਰ ਪਾਲ ਵਿੱਜ ਤੇ ਡੀਪੀ ਜਗਦੀਪ ਸਿੰਘ ਨੂੰ ਵੀ ਵਧਾਈ ਦੇ ਪਾਤਰ ਦੱਸਿਆ।