ਸੰਜੀਵ ਗੁਪਤਾ, ਜਗਰਾਓਂ : ਜੈ ਮਾਂ ਵੈਸ਼ਨੂੰ ਦੇਵੀ ਕਲੱਬ ਵੱਲੋਂ ਅਠਾਰਵਾਂ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ 28 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਅਹੁਦੇਦਾਰ ਰਵੀ ਸ਼ਰਮਾ ਤੇ ਅਜੇ ਭੱਲਾ ਨੇ ਦੱਸਿਆ ਹਰ ਸਾਲ ਵਾਂਗ ਇਹ ਜਾਗਰਣ ਸਥਾਨਕ ਝਾਂਸੀ ਰਾਣੀ ਚੌਕ ਵਿਖੇ ਹੋਵੇਗਾ।
ਇਸ ‘ਚ ਮਨੀ ਲਾਡਲਾ ਤੇ ਰਿਹਾਨ ਕੋਮਲ ਮਹਾਂਮਾਈ ਦਾ ਗੁੁਣਗਾਣ ਕਰਨਗੇ। ਉਨ੍ਹਾਂ ਦੱਸਿਆ ਜਾਗਰਣ ‘ਚ ਮਨੁੱਖਤਾ ਦੀ ਸੇਵਾ ਸੁੁਸਾਇਟੀ ਵਾਲੇ ਗੁੁਰਪ੍ਰਰੀਤ ਸਿੰਘ ਮਿੰਟੂ, ਅਨਮੋਲ ਕਵਾਤਰਾ ਤੇ ਓਮੇਸ਼ ਛਾਬੜਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।


